ਸਪੇਨ ’ਚ ਕੰਮ ਦੇ ਘੰਟੇ ਘਟਾਉਣ ਦਾ ਮਤਾ ਪੇਸ਼, ਹਰ ਹਫ਼ਤੇ 40 ਦੀ ਬਜਾਏ ਹੁਣ ਇੰਨੇ ਘੰਟੇ ਹੋਵੇਗਾ ਕੰਮ
Thursday, Feb 06, 2025 - 05:34 AM (IST)
ਵਾਸ਼ਿੰਗਟਨ - ਸਪੇਨ ਦੀ ਸਰਕਾਰ ਨੇ ਕਰਮਚਾਰੀਆਂ ਦੇ ਹਫਤੇ ’ਚ ਕੰਮ ਦੇ ਘੰਟਿਆਂ ’ਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਮੰਗਲਵਾਰ ਨੂੰ ਕੈਬਨਿਟ ਦੀ ਹਫਤਾਵਾਰੀ ਮੀਟਿੰਗ ’ਚ ਕਿਰਤ ਮੰਤਰੀ ਯੋਲਾਂਡਾ ਡਿਆਜ਼ ਨੇ ਇਸ ਸਬੰਧੀ ਇਕ ਮਤਾ ਪੇਸ਼ ਕੀਤਾ। ਇਸ ਮਤੇ ’ਚ ਹਰ ਹਫਤੇ ਕੰਮ ਦੇ ਘੰਟੇ 40 ਤੋਂ ਘਟਾ ਕੇ 37.5 ਘੰਟੇ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਨੂੰ ਸੰਸਦ ਵਿਚ ਪੇਸ਼ ਕੀਤਾ ਜਾਵੇਗਾ। ਰੁਜ਼ਗਾਰਦਾਤਾ ਐਸੋਸੀਏਸ਼ਨ ਯਾਨੀ ਨੌਕਰੀਆਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਦੇ ਸੰਗਠਨ ਨੇ ਇਸ ਮਤੇ ਦਾ ਵਿਰੋਧ ਕੀਤਾ ਸੀ। ਇਸ ਦੇ ਬਾਵਜੂਦ ਮੰਤਰੀ ਡਿਆਜ਼ ਨੇ ਇਸ ਨੂੰ ਪੇਸ਼ ਕੀਤਾ। ਡਿਆਜ਼ ਸਪੇਨ ਦੀ ਖੱਬੇ-ਪੱਖੀ ਪਾਰਟੀ ਸੁਮਾਰ ਦੀ ਆਗੂ ਹੈ। ਇਹ ਪਾਰਟੀ ਸਪੇਨ ਦੀ ਗੱਠਜੋੜ ਸਰਕਾਰ ਦਾ ਹਿੱਸਾ ਹੈ। ਕਿਰਤ ਮੰਤਰੀ ਡਿਆਜ਼ ਸਪੇਨੀ ਸਰਕਾਰ ਵਿਚ ਉਪ ਪ੍ਰਧਾਨ ਮੰਤਰੀ ਵੀ ਹੈ।