ਹੁਣ ਆਸਾਨੀ ਨਾਲ ਨਹੀਂ ਮਿਲੇਗੀ US ਦੀ ਨਾਗਰਿਕਤਾ ! ਜੇ ਕੀਤੀ ਇਹ ਗਲਤੀ ਤਾਂ ਤੁਰੰਤ ਰੱਦ ਹੋਵੇਗਾ ਵੀਜ਼ਾ
Friday, Dec 12, 2025 - 10:38 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਨੇ ਆਪਣੀ ਵੀਜ਼ਾ ਨੀਤੀ ਵਿੱਚ ਸਖ਼ਤੀ ਦੇ ਸੰਕੇਤ ਦਿੱਤੇ ਹਨ, ਜਿਸ ਵਿੱਚ birth tourism 'ਤੇ ਸਖ਼ਤ ਰੁਖ ਅਪਣਾਉਣ ਅਤੇ H-1B ਅਤੇ H-4 ਵਰਕ ਵੀਜ਼ਾ ਬਿਨੈਕਾਰਾਂ ਲਈ ਡਿਜੀਟਲ ਜਾਂਚ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਵਿਚ ਅਮਰੀਕੀ ਦੂਤਘਰ ਨੇ B-1/B-2 ਟੂਰਿਸਟ ਵੀਜ਼ਾ ਬਿਨੈਕਾਰਾਂ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੌਂਸਲਰ ਅਧਿਕਾਰੀਆਂ ਨੂੰ ਸ਼ੱਕ ਹੋਇਆ ਟੂਰਿਸਟ ਅਮਰੀਕੀ ਧਰਤੀ 'ਤੇ ਬੱਚੇ ਨੂੰ ਜਨਮ ਦੇ ਕੇ ਅਮਰੀਕੀ ਨਾਗਰਿਕਤਾ ਲੈਣ ਦਾ ਸ਼ਾਰਟਕੱਟ ਅਪਣਾਉਣਾ ਚਾਹੁੰਦਾ ਹੈ ਤਾਂ ਉਸ ਦੀ ਅਰਜ਼ੀ ਮੌਕੇ 'ਤੇ ਹੀ ਰੱਦ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਮੁੜ ਕੰਬੀ ਧਰਤੀ ! 6.7 ਤੀਬਰਤਾ ਵਾਲੇ ਭੂਚਾਲ ਮਗਰੋਂ ਜਾਪਾਨ 'ਚ ਸੁਨਾਮੀ ਦੀ ਚੇਤਾਵਨੀ ਜਾਰੀ

ਇਹ ਨਿਯਮ 2020 ਤੋਂ ਲਾਗੂ ਹੈ ਅਤੇ ਹੁਣ ਇਸਨੂੰ ਹੋਰ ਸਖ਼ਤੀ ਨਾਲ ਅਪਨਾਇਆ ਜਾ ਰਿਹਾ ਹੈ। ਅਮਰੀਕਾ ਨੇ ਕਿਹਾ ਹੈ ਕਿ “birth tourism” ਸਰਕਾਰੀ ਸਰੋਤਾਂ ‘ਤੇ ਬੇਵਜ੍ਹਾ ਬੋਝ ਪਾਉਂਦਾ ਹੈ ਅਤੇ ਅਕਸਰ ਟੈਕਸਪੇਅਰਜ਼ ਨੂੰ ਮੈਡੀਕਲ ਖ਼ਰਚਾ ਝੱਲਣਾ ਪੈਂਦਾ ਹੈ। ਉਥੇ ਹੀ 15 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਟੇਟ ਡਿਪਾਰਟਮੈਂਟ ਪ੍ਰੋਟੋਕੋਲ ਤਹਿਤ, ਸਾਰੇ H-1B ਕਰਮਚਾਰੀਆਂ ਅਤੇ H-4 ਆਸ਼ਰਿਤਾਂ (dependents) ਨੂੰ, ਭਾਵੇਂ ਉਹ ਨਵੇਂ ਵੀਜ਼ੇ ਲਈ ਅਰਜ਼ੀ ਦੇ ਰਹੇ ਹੋਣ ਜਾਂ ਨਵੀਨੀਕਰਨ ਕਰ ਰਹੇ ਹੋਣ, ਜਾਂਚ ਲਈ ਆਪਣੇ ਔਨਲਾਈਨ ਖਾਤਿਆਂ ਤੱਕ ਪਹੁੰਚ ਪ੍ਰਦਾਨ ਕਰਨੀ ਪਵੇਗੀ। F, M ਅਤੇ J ਵੀਜ਼ਾ ਲਈ ਇਹ ਜਾਂਚ ਪਹਿਲਾਂ ਹੀ ਲਾਜ਼ਮੀ ਹੈ।
ਇਹ ਵੀ ਪੜ੍ਹੋ: ਕਦੇ ਸਲਮਾਨ ਲਈ 'ਪਾਗਲ' ਬਣੀ ਸੀ ਇਹ ਅਦਾਕਾਰਾ ! ਲਾਈਮਲਾਈਟ ਤੋਂ ਦੂਰ ਹੁਣ ਇਸ ਕੰਮ 'ਚ ਅਜ਼ਮਾ ਰਹੀ ਹੱਥ
ਇਸ ਨਾਲ ਭਾਰਤੀ ਪ੍ਰੋਫੈਸ਼ਨਲਜ਼ ਵਿੱਚ ਚਿੰਤਾ ਵਧ ਗਈ ਹੈ ਕਿਉਂਕਿ ਕੁਝ ਲੋਕਾਂ ਨੂੰ ਵੀਜ਼ਾ ਪ੍ਰਕਿਰਿਆ ਦੇ ਲੰਬੇ ਸਮੇਂ ਤੱਕ ਪ੍ਰੋਸੈਸਿੰਗ ਜਾਂ ਰੱਦ ਹੋਣ ਦਾ ਖ਼ਤਰਾ ਮਹਿਸੂਸ ਹੋ ਰਿਹਾ ਹੈ। ਇਸਦੇ ਨਾਲ ਹੀ, H-1B ਅਤੇ H-4 ਵੀਜ਼ਾ ਇੰਟਰਵਿਊਜ਼ ਦੀਆਂ ਹਜ਼ਾਰਾਂ ਤਰੀਕਾਂ ਮੁੜ ਤੈਅ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਕੁਝ ਬਿਨੈਕਾਰਾਂ ਨੂੰ 2026 ਤੱਕ ਲਈ ਨਵੀਆਂ ਤਰੀਕਾਂ ਦਿੱਤੀਆਂ ਗਈਆਂ ਹਨ। ਦੂਤਘਰ ਨੇ ਸਪਸ਼ਟ ਕੀਤਾ ਹੈ ਕਿ ਪੁਰਾਣੀਆਂ, ਰੱਦ ਤਰੀਕਾਂ ‘ਤੇ ਪਹੁੰਚਣ ਵਾਲੇ ਬਿਨੈਕਾਰਾਂ ਨੂੰ ਦਾਖ਼ਲਾ ਨਹੀਂ ਮਿਲੇਗਾ। ਇਸ ਤੋਂ ਇਲਾਵਾ, ਵੀਜ਼ਾ ਵੇਵਰ ਪ੍ਰੋਗਰਾਮ ਅੰਦਰ ਯਾਤਰਾ ਕਰਨ ਵਾਲਿਆਂ ਲਈ ਵੀ ਸਖ਼ਤੀ ਵਧਾਈ ਜਾ ਰਹੀ ਹੈ। ਅਮਰੀਕੀ ਕਸਟਮਜ਼ ਅਤੇ ਬੌਰਡਰ ਪ੍ਰੋਟੈਕਸ਼ਨ ਨੇ ਸੁਝਾਅ ਦਿੱਤਾ ਹੈ ਕਿ 40 ਦੇਸ਼ਾਂ ਦੇ ਯਾਤਰੀਆਂ ਤੋਂ 5 ਸਾਲਾਂ ਦੀ ਸੋਸ਼ਲ ਮੀਡੀਆ ਹਿਸਟਰੀ ਇਕੱਠੀ ਕੀਤੀ ਜਾਵੇ।
ਇਹ ਵੀ ਪੜ੍ਹੋ: ਹੁਣ ਕੋਈ ਵੀ ਲੈ ਸਕੇਗਾ ਅਮਰੀਕਾ ਦੀ ਨਾਗਰਿਕਤਾ ! ਟਰੰਪ ਨੇ ਲਾਂਚ ਕੀਤਾ 'ਗੋਲਡ ਕਾਰਡ'
