ਬੀਮਾਰੀ ਦੇ ਇਲਾਜ ਲਈ ਮਾਂ ਨੇ ਬੇਟੀ ਦਾ ਅੰਨ੍ਹੇ ਹੋ ਜਾਣਾ ਕੀਤਾ ਮਨਜ਼ੂਰ, ਜਾਣੋ ਪੂਰਾ ਮਾਮਲਾ

07/18/2018 4:46:20 PM

ਲੰਡਨ (ਬਿਊਰੋ)— ਇਕ ਮਾਂ ਆਪਣੇ ਬੱਚੇ ਨੂੰ ਕਦੇ ਵੀ ਤੜਫਦਾ ਨਹੀਂ ਦੇਖ ਸਕਦੀ। ਕੁਝ ਅਜਿਹਾ ਹੀ ਦਰਦ ਇੰਗਲੈਂਡ ਦੇ ਸਸੇਕਸ ਵਿਚ ਰਹਿਣ ਵਾਲੀ 39 ਸਾਲਾ ਕੈਰੀ ਮੈਸਨ ਝੱਲ ਰਹੀ ਸੀ। ਉਸ ਨੇ ਆਪਣੀ 14 ਸਾਲਾ ਬੇਟੀ ਨੂੰ ਦੁਰੱਲਭ ਬੀਮਾਰੀ ਤੋਂ ਬਚਾਉਣ ਲਈ ਸਖਤ ਫੈਸਲਾ ਲਿਆ, ਜਿਸ ਵਿਚ ਉਸ ਨੇ ਆਪਣੀ ਬੇਟੀ ਦਾ ਅੰਨ੍ਹੇ ਹੋ ਜਾਣਾ ਮਨਜ਼ੂਰ ਕਰ ਲਿਆ। ਉਸ ਦੀ 14 ਸਾਲਾ ਬੇਟੀ ਮੈਸੀ ਡੋਸਵੈਲ ਨੂੰ ਮਿਹਰੇ ਸਿੰਡਰੋਮ (Myhre syndrome) ਨਾਮ ਦੀ ਬੀਮਾਰੀ ਹੋ ਗਈ ਸੀ। ਇੱਥੇ ਦੱਸ ਦਈਏ ਕਿ ਦੁਨੀਆ ਵਿਚ ਸਿਰਫ 30 ਤੋਂ 40 ਫੀਸਦੀ ਲੋਕ ਇਸ ਤਰ੍ਹਾਂ ਦੇ ਸਿੰਡਰੋਮ ਨਾਲ ਪੀੜਤ ਹਨ।
ਇਸ ਬੀਮਾਰੀ ਕਾਰਨ ਮੈਸੀ ਨੂੰ 7 ਸਾਲ ਦੀ ਉਮਰ ਵਿਚ ਹੀ ਮਾਹਵਾਰੀ ਆ ਗਈ। ਮੈਸੀ ਦੇ ਤੇਜ਼ ਸਿਰ ਦਰਦ ਰਹਿਣ ਲੱਗਾ ਅਤੇ ਉਸ ਦੀ ਸੁਣਨ ਸ਼ਕਤੀ ਵੀ ਖਤਮ ਹੋ ਗਈ। ਉਹ ਰਾਤ-ਦਿਨ ਸਿਰਫ ਤੜਫਦੀ ਰਹਿੰਦੀ। ਉਸ ਦਾ ਇਲਾਜ ਸਿਰਫ ਦਿਮਾਗ ਦੀ ਸਰਜਰੀ ਸੀ ਪਰ ਇਸ ਤੜਫ ਤੋਂ ਬਚਾਉਣ ਲਈ ਕੀਤੀ ਸਰਜਰੀ ਦੇ ਬਾਅਦ ਉਸ ਦੀਆਂ ਅੱਖਾਂ ਦੀ ਰੋਸ਼ਨੀ ਜਾ ਸਕਦੀ ਸੀ। ਹੁਣ ਫੈਸਲਾ ਮੈਸੀ ਦੀ ਮਾਂ ਕੈਰੀ ਨੇ ਲੈਣਾ ਸੀ। ਕੈਰੀ ਆਪਣੀ ਬੇਟੀ ਨੂੰ ਤੜਫਦਾ ਨਹੀਂ ਦੇਖ ਸਕਦੀ ਸੀ, ਇਸ ਲਈ ਉਸ ਨੇ ਬੇਟੀ ਦੀਆਂ ਅੱਖਾਂ ਦੀ ਰੋਸ਼ਨੀ ਜਾਣ ਦੇਣ ਦਾ ਫੈਸਲਾ ਲਿਆ।

PunjabKesari
ਸਾਲ 2003 ਵਿਚ ਪੈਦਾ ਹੋਈ ਮੈਸੀ ਨੂੰ ਦੇਖ ਕੇ ਲੱਗਦਾ ਸੀ ਕਿ ਸ਼ਾਇਦ ਉਸ ਨੂੰ ਡਾਊਨ ਸਿੰਡਰੋਸ ਸੀ ਪਰ ਇਸ ਦੀ ਰਿਪੋਰਟ ਨਕਰਾਤਮਕ ਆਈ। ਉੱਧਰ ਜਦੋਂ ਮੈਸੀ 6 ਸਾਲ ਦੀ ਹੋਈ ਤਾਂ ਉਸ ਦੇ ਨਿੱਜੀ ਹਿੱਸਿਆਂ 'ਤੇ ਵਾਲ ਉੱਗ ਆਏ ਅਤੇ 7 ਸਾਲ ਦੀ ਉਮਰ ਵਿਚ ਪਹੁੰਚਦੇ-ਪਹੁੰਚਦੇ ਉਸ ਨੂੰ ਮਾਹਵਾਰੀ ਆਉਣ ਲੱਗੀ। ਉਸ ਦੀ ਇਹ ਸਥਿਤੀ ਮਿਹਰੇ ਸਿੰਡਰੋਮ ਕਾਰਨ ਸੀ। ਉਸ ਨੂੰ ਇਕ ਕੰਨ ਤੋਂ ਸੁਣਨਾ ਬੰਦ ਹੋ ਗਿਆ ਸੀ। ਉਸ ਨੂੰ ਤੜਫਦਾ ਦੇਖ ਕੇ ਡਾਕਟਰਾਂ ਨਾਲ ਮਿਲ ਕੇ ਕੈਰੀ ਨੇ ਫੈਸਲਾ ਲਿਆ ਕਿ ਬੇਟੀ ਦੇ ਦਿਮਾਗ ਦੀ ਸਰਜਰੀ ਕਰਵਾਏਗੀ। ਇਸ ਸਰਜਰੀ ਵਿਚ ਦਿਮਾਗ ਵਿਚ ਸ਼ੰਟ ਫਿੱਟ ਕਰਨ ਦਾ ਫੈਸਲਾ ਕੀਤਾ ਗਿਆ। 

PunjabKesari
ਡਾਕਟਰਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਰਜਰੀ ਮਗਰੋਂ ਮੈਸੀ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਜਾਵੇਗੀ। ਆਪਣੀ ਬੱਚੀ ਦੇ ਤੇਜ਼ ਸਿਰ ਦਰਦ ਅਤੇ ਤੜਫ ਨੂੰ ਦੇਖ ਮਾਂ ਨੇ ਅਜਿਹਾ ਹੋਣਾ ਸਵੀਕਾਰ ਕਰ ਲਿਆ। ਸਰਜਰੀ ਦੇ 2 ਹਫਤੇ ਬਾਅਦ ਹੀ ਮੈਸੀ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਹੁਣ ਮੈਸੀ ਦੀ ਮਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਦੀ ਬੇਟੀ ਨੂੰ ਦਰਦ ਤੋਂ ਛੁਟਕਾਰਾ ਮਿਲ ਗਿਆ ਹੈ।


Related News