ਹੇਮੰਤ ਸੋਰੇਨ ਆਪਣੇ ਚਾਚਾ ਦੇ ਅੰਤਿਮ ਸੰਸਕਾਰ ''ਚ ਨਹੀਂ ਹੋਣਗੇ ਸ਼ਾਮਲ, ਅਦਾਲਤ ਨੇ ਪਟੀਸ਼ਨ ਕੀਤੀ ਨਾ-ਮਨਜ਼ੂਰ

Saturday, Apr 27, 2024 - 04:05 PM (IST)

ਰਾਂਚੀ- ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਆਪਣੇ ਵੱਡੇ ਚਾਚਾ ਰਾਜਾਰਾਮ ਸੋਰੇਨ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕਣਗੇ। ਪੀਐਮਐਲਏ ਅਦਾਲਤ ਨੇ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਦੀ ਪਟੀਸ਼ਨ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ।ਸੋਰੇਨ ਨੇ ਅੱਜ ਹੀ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਕਿਹਾ ਸੀ ਕਿ ਚਾਚਾ ਰਾਜਾਰਾਮ ਦਾ 27 ਅਪ੍ਰੈਲ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਹਿੱਸਾ ਲੈਣ ਦੀ ਆਗਿਆ ਦਿੱਤੀ ਜਾਵੇ। ਇਸ ਲਈ ਉਨ੍ਹਾਂ ਨੇ 13 ਦਿਨਾਂ ਦੀ ਅੰਤਰਿਮ ਜ਼ਮਾਨਤ ਦੀ ਗੁਹਾਲ ਲਾਈ ਸੀ। 

ਦੱਸ ਦੇਈਏ ਕਿ ਝਾਮੁਮੋ ਦੇ ਪ੍ਰਧਾਨ ਸ਼ਿਬੂ ਸੋਰੇਨ ਦੇ ਵੱਡੇ ਭਰਾ ਰਾਜਾਰਾਮ ਸੋਰੇਨ ਦਾ ਸ਼ਨੀਵਾਰ ਦੀ ਸਵੇਰ ਨੂੰ ਰਾਂਚੀ ਸਥਿਤ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮਗੜ੍ਹ ਜ਼ਿਲ੍ਹਾ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਨੇਮਰਾ ਵਿਚ ਹੋਵੇਗਾ। ਜ਼ਿਕਰਯੋਗ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਜ਼ਮੀਨ ਘਪਲੇ ਮਾਮਲੇ 'ਚ ਈਡੀ ਨੇ 31 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ। ਹੇਮੰਤ ਸੋਰੇਨ ਇਸ ਸਮੇਂ ਰਾਂਚੀ ਦੀ ਬਿਰਸਾ ਮੁੰਡਾ ਹੋਟਵਾਰ ਜੇਲ੍ਹ ਵਿਚ ਬੰਦ ਹੈ। ਈਡੀ ਨੇ ਹੇਮੰਤ ਸੋਰੇਨ ਦੇ ਖਿਲਾਫ ਬਡਗਈ ਖੇਤਰ 'ਚ 8.5 ਏਕੜ ਜ਼ਮੀਨ ਦੀ ਗੈਰ-ਕਾਨੂੰਨੀ ਖਰੀਦ ਅਤੇ ਵਿਕਰੀ ਦੇ ਮਾਮਲੇ 'ਚ ਕਾਰਵਾਈ ਕੀਤੀ ਸੀ। ਇਸ ਮਾਮਲੇ ਵਿਚ ਕਈ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।


Tanu

Content Editor

Related News