ਰਾਮਚੰਦਰ ਪੌਡੇਲ ਨੇ ਨੇਪਾਲ ਦੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

Monday, Mar 13, 2023 - 04:15 PM (IST)

ਰਾਮਚੰਦਰ ਪੌਡੇਲ ਨੇ ਨੇਪਾਲ ਦੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਕਾਠਮੰਡੂ (ਭਾਸ਼ਾ)- ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਰਾਮਚੰਦਰ ਪੌਡੇਲ ਨੇ ਸੋਮਵਾਰ ਨੂੰ ਨੇਪਾਲ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਨੇਪਾਲ ਦੇ ਕਾਰਜਕਾਰੀ ਚੀਫ਼ ਜਸਟਿਸ ਹਰਿਕ੍ਰਿਸ਼ਨ ਕਾਰਕੀ ਨੇ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਸ਼ੀਤਲ ਨਿਵਾਸ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਪੌਡੇਲ (78) ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਮੌਕੇ ਪ੍ਰਧਾਨ ਮੰਤਰੀ ਪੁਸ਼ਪਕਮਲ ਦਾਹਾਲ ਪ੍ਰਚੰਡ, ਸਪੀਕਰ ਦੇਵ ਰਾਜ ਘਿਮੀਰੇ, ਨੈਸ਼ਨਲ ਅਸੈਂਬਲੀ ਦੇ ਸਪੀਕਰ ਗਣੇਸ਼ ਪ੍ਰਸਾਦ ਤਿਮਿਲਸੀਨਾ ਤੋਂ ਇਲਾਵਾ ਹੋਰ ਸੀਨੀਅਰ ਸਰਕਾਰੀ ਅਧਿਕਾਰੀ ਵੀ ਮੌਜੂਦ ਸਨ।

ਨੇਪਾਲੀ ਕਾਂਗਰਸ ਦੇ ਸੀਨੀਅਰ ਨੇਤਾ ਪੌਡੇਲ ਵੀਰਵਾਰ ਨੂੰ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਿਸਟ ਲੈਨਿਨਿਸਟ (CPN-UML) ਦੇ ਸੁਭਾਸ਼ ਚੰਦਰ ਨੇਮਬਾਂਗ ਨੂੰ ਹਰਾ ਕੇ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਸਨ। ਸਾਲ 2008 ਵਿੱਚ ਦੇਸ਼ ਨੂੰ ਗਣਤੰਤਰ ਐਲਾਨੇ ਜਾਣ ਤੋਂ ਬਾਅਦ ਇਹ ਤੀਜੀ ਰਾਸ਼ਟਰਪਤੀ ਚੋਣ ਸੀ। ਨੇਪਾਲ ਦੀ ਸਾਬਕਾ ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਦਾ ਕਾਰਜਕਾਲ 12 ਮਾਰਚ ਨੂੰ ਖ਼ਤਮ ਹੋ ਚੁੱਕਾ ਹੈ।


author

cherry

Content Editor

Related News