ਇੰਗਲੈਂਡ ਦੇ ਰੇਲਵੇ ਸਟੇਸ਼ਨ ''ਤੇ ਪੰਜਾਬਣ ਦਾ ਕਾਰਾ, ਪੈ ਗਿਆ ਭਾਰਾ (ਤਸਵੀਰਾਂ)

05/27/2016 1:37:00 PM

ਲੰਡਨ— ਇੰਗਲੈਂਡ ਦੇ ਸਲੋਹ ਰੇਲਵੇ ਸਟੇਸ਼ਨ ''ਤੇ ਬੀਤੇ ਸਾਲ 17 ਫਰਵਰੀ ਨੂੰ ਮਰਿਆਦਾ ਭੁੱਲ ਕੇ ਇਕ ਸੁਰੱਖਿਆ ਗਾਰਡ ਨੂੰ ਥੱਪੜ ਮਾਰਨ ਅਤੇ ਉਸ ਨਾਲ ਦੁਰਵਿਵਹਾਰ ਕਰਨ ਵਾਲੀ ਪੰਜਾਬਣ ਨੂੰ ਹੁਣ ਇਸ ਮਾਮਲੇ ਵਿਚ ਜੁਰਮਾਨਾ ਲਗਾਇਆ ਗਿਆ ਹੈ। ਸੇਂਟ ਪੋਲ ਐਵੇਨਿਊ ਸਲੋਹ ਦੀ ਰਹਿਣ ਵਾਲੀ ਪੰਜਾਬੀ ਮੂਲ ਦੀ 25 ਸਾਲਾ ਰਾਜਵੀਰ ਸੰਧੂ ਨੂੰ ਟਿਕਟ ਇੰਸਪੈਕਟਰ ਦੇ ਸੁਰੱਖਿਆ ਗਾਰਡ ਬਰੈਂਡਨ ਥਾਂਪਸਨ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੰਦਿਆਂ ਰੈਡਿੰਗ ਅਦਾਲਤ ਨੇ 400 ਪੌਂਡ ਜੁਰਮਾਨਾ ਅਤੇ 1000 ਪੌਂਡ ਅਦਾਲਤੀ ਖਰਚਾ ਅਦਾ ਕਰਨ ਦੇ ਹੁਕਮ ਸੁਣਾਏ ਹਨ। ਰਾਜਵੀਰ ''ਤੇ ਦੋਸ਼ ਸੀ ਕਿ ਉਸ ਨੇ ਥਾਂਪਸਨ ਨਾਲ ਦੁਰਵਿਵਹਾਰ ਕੀਤਾ, ਨਸਲੀ ਟਿਪੱਣੀ ਕੀਤੀ ਅਤੇ ਉਸ ਦੇ ਥੱਪੜ ਵੀ ਮਾਰਿਆ ਹੈ ਪਰ ਅਦਾਲਤ ਨੇ ਰਾਜਵੀਰ ਨੂੰ ਸਿਰਫ ਹਿੰਸਕ ਅਪਰਾਧ ਲਈ ਦੋਸ਼ੀ ਮੰਨਿਆ ਹੈ ਜਦ ਕਿ ਨਸਲੀ ਅਤੇ ਧਾਰਮਿਕ ਟਿੱਪਣੀ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਰਾਜਵੀਰ ਨੇ ਥਾਂਪਸਨ ਨੂੰ ''ਮੌਂਕੀ'' ਅਤੇ ''ਕਾਲਾ'' ਕਿਹਾ ਸੀ। 
ਦੂਜੇ ਪਾਸੇ ਰਾਜਵੀਰ ਖੁਦ ਨੂੰ ਇਸ ਮਾਮਲੇ ਵਿਚ ਨਿਰਦੋਸ਼ ਦੱਸ ਰਹੀ ਹੈ। ਉਸ ਦਾ ਕਹਿਣਾ ਹੈ ਕਿ ਪਹਿਲਾਂ ਥਾਂਪਸਨ ਨੇ ਉਸ ਨਾਲ ਬਦਤਮੀਜੀ ਕੀਤੀ ਅਤੇ ਫਿਰ ਉਸ ਨੇ ਸਵੈ-ਰੱਖਿਆ ਲਈ ਇਹ ਕਦਮ ਚੁੱਕਿਆ। ਅਦਾਲਤ ਨੇ ਰਾਜਵੀਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ਉਸ ਨੇ ਇਹ ਕਦਮ ਸਵੈ-ਰੱਖਿਆ ਲਈ ਨਹੀਂ ਸਗੋਂ ਇਸ ਲਈ ਚੁੱਕਿਆ ਕਿਉਂਕਿ ਉਸ ਨੂੰ ਟਿਕਟ ਦਿਖਾਉਣ ਲਈ ਕਿਹਾ ਗਿਆ ਸੀ ਅਤੇ ਉਸ ਨੂੰ ਇੰਨੀਂ ਕੁ ਗੱਲ ''ਤੇ ਗੁੱਸਾ ਆ ਗਿਆ, ਜਿਸ ''ਤੇ ਉਹ ਕੰਟਰੋਲ ਨਹੀਂ ਕਰ ਸਕੀ।

Kulvinder Mahi

News Editor

Related News