ਸੁਨਹਿਰੇ ਭਵਿੱਖ ਦੀ ਆਸ ''ਚ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ ਨੇ ਚੁੱਕ ਲਿਆ ਖ਼ੌਫਨਾਕ ਕਦਮ

Wednesday, Jul 29, 2026 - 10:40 AM (IST)

ਸੁਨਹਿਰੇ ਭਵਿੱਖ ਦੀ ਆਸ ''ਚ ਕੈਨੇਡਾ ਪੁੱਜੇ ਪੰਜਾਬੀ ਨੌਜਵਾਨ ਨੇ ਚੁੱਕ ਲਿਆ ਖ਼ੌਫਨਾਕ ਕਦਮ

ਇੰਟਰਨੈਸ਼ਨਲ ਡੈਸਕ- ਸੁਨਹਿਰੇ ਭਵਿੱਖ ਦੀ ਆਸ ਵਿਚ ਪੰਜਾਬੀ ਨੌਜਵਾਨ ਵੱਡੀ ਗਿਣਤੀ ਵਿਚ ਕੈਨੇਡਾ ਜਾਂਦੇ ਹਨ। ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਹਨ ਅਤੇ ਉਹ ਉੱਥੇ ਖ਼ੌਫਨਾਕ ਕਦਮ ਚੁੱਕ ਲੈਂਦੇ ਹਨ। ਤਾਜ਼ਾ ਮਾਮਲਾ ਹਰਪਿੰਦਰ ਸਿੰਘ ਦੇ ਰੂਪ ਵਿਚ ਸਾਹਮਣੇ ਆਇਆ ਹੈ, ਜਿਸ ਨੇ ਤਣਾਅ ਵਿਚ ਆ ਕੇ ਖੁਦਕੁਸ਼ੀ ਕਰ ਲਈ। ਕੈਨੇਡਾ ਦੀ ਧਰਤੀ ’ਤੇ ਕਦਮ ਰੱਖਣ ਮਗਰੋਂ ਹਰਪਿੰਦਰ ਸਿੰਘ ਨੇ ਸਖ਼ਤ ਮਿਹਨਤ ਕੀਤੀ ਪਰ ਉਹ ਆਪਣੇ ਅਤੇ ਮਾਪਿਆਂ ਦੇ ਸੁਪਨੇ ਸੱਚ ਨਾ ਕਰ ਸਕਿਆ। ਸਖ਼ਤ ਮਿਹਨਤ ਕਰਨ ਦੇ ਬਾਵਜੂਦ ਹਰਪਿੰਦਰ ਸਿੰਘ ਆਰਥਿਕ ਤੰਗੀ ਵਿਚ ਸੀ। ਡੂੰਘੇ ਤਣਾਅ ਵਿਚ ਆ ਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ।

 ਪੜ੍ਹੋ ਇਹ ਅਹਿਮ ਖ਼ਬਰ-   ਭਾਰਤ 'ਤੇ 100 ਫੀਸਦੀ ਟੈਰਿਫ ਦੀ ਤਿਆਰੀ ! ਅਮਰੀਕੀ ਸੈਨੇਟ 'ਚ ਅੱਗੇ ਵਧਿਆ ਪਾਬੰਦੀ 'ਬਿੱਲ'

ਬਰੈਂਪਟਨ ਦੇ ਜਸ਼ਨਪ੍ਰੀਤ ਸਿੰਘ ਨੇ ਦੁਖਦ ਖ਼ਬਰ ਸਾਂਝੀ ਕਰਦਿਆਂ ਦੱਸਿਆ ਕਿ ਹਰਪਿੰਦਰ ਸਿੰਘ ਦੇ ਮਾਪੇ ਕਾਨੂੰਨੀ ਕਾਰਵਾਈ ਪੂਰੀ ਕਰਨ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖਣ ਲਈ ਕੈਨੇਡਾ ਪੁੱਜ ਰਹੇ ਹਨ। ਹਰਪਿੰਦਰ ਦੇ ਮਾਪੇ ਉਸ ਦਾ ਅੰਤਮ ਸਸਕਾਰ ਇੰਡੀਆ ਲਿਜਾ ਕੇ ਹੀ ਕਰਨਾ ਚਾਹੁੰਦੇ ਹਨ। ਫ਼ਿਊਨਰਲ ਹੋਮ ਦੇ ਖਰਚੇ ਅਤੇ ਹਰਪਿੰਦਰ ਸਿੰਘ ਦੀ ਦੇਹ ਇੰਡੀਆ ਲਿਜਾਣ ਵਾਸਤੇ ਗੋਫ਼ੰਡਮੀ ਪੇਜ ਸਥਾਪਤ ਕੀਤਾ ਗਿਆ ਹੈ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News