ਕੈਨੇਡਾ ’ਚ ਖਾਲਿਸਤਾਨੀ ਗਰੁੱਪ ਦੀ ਪ੍ਰਸਤਾਵਿਤ ‘ਰਾਏਸ਼ੁਮਾਰੀ’ ’ਤੇ ਵਿਦੇਸ਼ ਮੰਤਰਾਲੇ ਨੇ ਪ੍ਰਗਟਾਇਆ ਇਤਰਾਜ਼

Saturday, Oct 10, 2026 - 09:44 AM (IST)

ਕੈਨੇਡਾ ’ਚ ਖਾਲਿਸਤਾਨੀ ਗਰੁੱਪ ਦੀ ਪ੍ਰਸਤਾਵਿਤ ‘ਰਾਏਸ਼ੁਮਾਰੀ’ ’ਤੇ ਵਿਦੇਸ਼ ਮੰਤਰਾਲੇ ਨੇ ਪ੍ਰਗਟਾਇਆ ਇਤਰਾਜ਼

ਨਵੀਂ ਦਿੱਲੀ- ਖਾਲਿਸਤਾਨ ਪੱਖੀ ਇਕ ਗਰੁੱਪ ਵੱਲੋਂ ਇਸ ਮਹੀਨੇ ਕੈਨੇਡਾ ਦੇ ਐਡਮਿੰਟਨ ’ਚ ਇਸ ਮਹੀਨੇ ਅਖੌਤੀ ‘ਖਾਲਿਸਤਾਨ ਬਾਰੇ ਰਾਏਸ਼ੁਮਾਰੀ’ ਕਰਵਾਉਣ ਦੀ ਯੋਜਨਾ ਦੀਆਂ ਖਬਰਾਂ ’ਤੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਸਖ਼ਤ ਇਤਰਾਜ਼ ਪ੍ਰਗਟਾਇਆ ਤੇ ਕਿਹਾ ਕਿ ਉਹ ਭਾਰਤ ਵਿਰੋਧੀ ਸਾਰੀਆਂ ਸਰਗਰਮੀਆਂ ਦੀ ਸਖ਼ਤ ਨਿੰਦਾ ਕਰਦਾ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਇਸ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ’ਚ ਇਹ ਗੱਲ ਕਹੀ। ਹਾਲਾਂਕਿ ਉਨ੍ਹਾਂ ਕਿਸੇ ਦੇਸ਼ ਜਾਂ ਸੰਗਠਨ ਦਾ ਨਾਂ ਨਹੀਂ ਲਿਆ। ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਸੂਬੇ ਅਲਬਰਟਾ ’ਚ 19 ਅਕਤੂਬਰ ਨੂੰ ਇਹ ਫੈਸਲਾ ਕਰਨ ਲਈ ਵੋਟਾਂ ਪੈ ਰਹੀਆਂ ਹਨ ਕਿ ਕੀ ਸੂਬੇ ਨੂੰ ਕੈਨੇਡਾ ’ਚ ਰਹਿਣਾ ਚਾਹੀਦਾ ਹੈ ਜਾਂ ਭਵਿੱਖ ’ਚ ਵੱਖ ਹੋਣ ਲਈ ਰਾਏਸ਼ੁਮਾਰੀ ਕਰਵਾਉਣੀ ਚਾਹੀਦੀ ਹੈ।

ਜਾਇਸਵਾਲ ਨੇ ਕਿਹਾ ਕਿ ਅਸੀਂ ਸਾਰੀਆਂ ਭਾਰਤ ਵਿਰੋਧੀ ਸਾਰੀਆਂ ਸਰਗਰਮੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਰਿਪੋਰਟਾਂ ਅਨੁਸਾਰ ਖਾਲਿਸਤਾਨ ਪੱਖੀ ਗਰੁੱਪ ‘ਸਿੱਖਸ ਫਾਰ ਜਸਟਿਸ’ ਨੇ 19 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਅਤੇ ਇਕ ਦਿਨ ਪਹਿਲਾਂ ਐਡਮਿੰਟਨ ’ਚ ਹੋਣ ਵਾਲੀ ਰਾਏਸ਼ੁਮਾਰੀ ਦਰਮਿਆਨ ਬਰਾਬਰੀ ਬਣਾਉਣ ਲਈ ਤਸਵੀਰਾਂ ਦੀ ਵਰਤੋਂ ਕੀਤੀ ਹੈ।


author

Harpreet SIngh

Content Editor

Related News