ਕੈਨੇਡਾ ਪੁਲਸ ਨੇ 2 ਪੰਜਾਬੀਆਂ ਸਣੇ 5 ਨੌਜਵਾਨ ਕੀਤੇ ਗ੍ਰਿਫ਼ਤਾਰ ! ਕਾਰਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼

Saturday, Oct 03, 2026 - 04:20 PM (IST)

ਕੈਨੇਡਾ ਪੁਲਸ ਨੇ 2 ਪੰਜਾਬੀਆਂ ਸਣੇ 5 ਨੌਜਵਾਨ ਕੀਤੇ ਗ੍ਰਿਫ਼ਤਾਰ ! ਕਾਰਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼

ਟੋਰਾਂਟੋ (ਏਜੰਸੀ)- ਕੈਨੇਡਾ ਵਿੱਚ ਜ਼ਬਰਨ ਵਸੂਲੀ, ਗੋਲੀਬਾਰੀ, ਅੱਗਜ਼ਨੀ, ਹਥਿਆਰਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਵਿੱਚ ਸ਼ਾਮਲ ਭਾਰਤੀ ਮੂਲ ਦੇ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਗ੍ਰਿਫ਼ਤਾਰੀਆਂ 16 ਮਹੀਨਿਆਂ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ। ਇਹ ਜਾਂਚ ਜੂਨ 2025 ਵਿੱਚ ਇਕ ਆਟੋ ਡੀਲਰਸ਼ਿਪ ਦੇ ਸਹਿ-ਮਾਲਕਾਂ ਤੋਂ ਫਿਰੌਤੀ ਮੰਗਣ ਅਤੇ ਉਸ ਤੋਂ ਬਾਅਦ ਲੈਂਗਲੀ ਅਤੇ ਸਰੀ ਸਥਿਤ ਉਨ੍ਹਾਂ ਦੇ ਸ਼ੋਅਰੂਮਾਂ 'ਤੇ ਅੱਗਜ਼ਨੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨਾਲ ਸਬੰਧਤ ਹੈ।

ਇਹ ਵੀ ਪੜ੍ਹੋ: 'ਜੇ ਕਿਸੇ ਨੂੰ ਕੋਈ ਤਕਲੀਫ਼ ਐ, ਤਾਂ ਹੁੰਦੀ ਰਹੇ..!', ਗੋਵਿੰਦਾ ਨਾਲ ਅਫੇਅਰ ਦੇ ਦੋਸ਼ਾਂ 'ਤੇ ਬੋਲੀ ਕੋਮਲ ਰਾਣੀ

ਪੁਲਸ ਮੁਤਾਬਕ ਇਹ ਸਾਰੇ ਮੁਲਜ਼ਮ "ਵਿਦੇਸ਼ੀ ਨਾਗਰਿਕ" ਹਨ, ਜਿਨ੍ਹਾਂ ਦੀ ਪਛਾਣ ਭਾਰਤ ਦੇ ਰਹਿਣ ਵਾਲੇ ਸੰਕੇਤ ਸਿੰਗਲਾ (23), ਜਦੋਂਕਿ ਬਾਕੀਆਂ ਦੀ ਬ੍ਰਿਟਿਸ਼ ਕੋਲੰਬੀਆ ਦੇ ਰਹਿਣ ਵਾਲੇ ਸਾਹਿਲ (24), ਸਿਮਰਨਜੀਤ ਸਿੰਘ (24) ਹਰਸ਼ (21) ਅਤੇ ਓਨਟਾਰੀਓ ਦੇ ਰਹਿਣ ਵਾਲੇ ਜਗਦੀਪ ਸਿੰਘ (24) ਵਜੋਂ ਹੋਈ ਹੈ। ਪੁਲਸ ਮੁਤਾਬਕ ਪੰਜੇ ਮੁਲਜ਼ਮ ਹਿਰਾਸਤ ਵਿੱਚ ਹਨ।

ਇਹ ਵੀ ਪੜ੍ਹੋ: ਬਾਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਸਰਜਰੀ ਲਈ ਏਅਰ ਐਂਬੂਲੈਂਸ ਰਾਹੀਂ ਲਿਆਂਦਾ ਗਿਆ ਭਾਰਤ

ਬ੍ਰਿਟਿਸ਼ ਕੋਲੰਬੀਆ (BC) ਪ੍ਰੋਸੀਕਿਊਸ਼ਨ ਸਰਵਿਸ ਨੇ ਵੀਰਵਾਰ ਨੂੰ ਪੰਜਾਂ 'ਤੇ ਫਿਰੌਤੀ ਮੰਗਣ ਦੇ ਦੋਸ਼ ਤੈਅ ਕੀਤੇ। ਕੁਝ ਮੁਲਜ਼ਮਾਂ 'ਤੇ ਹਥਿਆਰਾਂ, ਅੱਗਜ਼ਨੀ, ਵਿਸਫੋਟਕਾਂ ਅਤੇ ਕੋਕੀਨ ਦੀ ਤਸਕਰੀ ਨਾਲ ਸਬੰਧਤ ਵਾਧੂ ਦੋਸ਼ ਵੀ ਲਗਾਏ ਗਏ ਹਨ।

ਇਹ ਵੀ ਪੜ੍ਹੋ: 'ਜੇ ਮੈਨੂੰ ਕੁਝ ਹੋਇਆ ਤਾਂ..!', ਮਸ਼ਹੂਰ ਅਦਾਕਾਰਾ ਨੇ ਸੁਪਰੀਮ ਕੋਰਟ ਨੂੰ ਹੀ ਦੇ'ਤੀ ਧਮਕੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News