ਕੈਨੇਡਾ ’ਚ ਪਾਵਨ ਸਰੂਪਾਂ ਨੂੰ ਸੌਂਪਣ ਵੇਲੇ ਅਣਗਹਿਲੀ : ਜਥੇਦਾਰ ਗੜਗੱਜ ਨੇ 15 ਦਿਨਾਂ ’ਚ ਮੰਗਿਆ ਸਪੱਸ਼ਟੀਕਰਨ

Saturday, Sep 26, 2026 - 11:24 AM (IST)

ਕੈਨੇਡਾ ’ਚ ਪਾਵਨ ਸਰੂਪਾਂ ਨੂੰ ਸੌਂਪਣ ਵੇਲੇ ਅਣਗਹਿਲੀ : ਜਥੇਦਾਰ ਗੜਗੱਜ ਨੇ 15 ਦਿਨਾਂ ’ਚ ਮੰਗਿਆ ਸਪੱਸ਼ਟੀਕਰਨ

ਅੰਮ੍ਰਿਤਸਰ (ਸਰਬਜੀਤ)- ਟੋਰਾਂਟੋ ਤੋਂ ਕੁਝ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਪ੍ਰਾਪਤ ਕਰਨ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਸਰੀ (ਬੀ. ਸੀ. ਕੈਨੇਡਾ) ਵਿਖੇ ਪਹੁੰਚੇ ਸਨ। ਪਾਵਨ ਬੀੜਾਂ ਲੈ ਕੇ ਜਾਣ ਵਾਲੀ ਗੱਡੀਆਂ ਦੀ ਮਰਿਆਦਾ ਅਤੇ ਗੁਰੂ ਸਾਹਿਬ ਦੇ ਸਤਿਕਾਰ ਪੱਖੋਂ ਜਾਂਚ ਕੀਤੇ ਬਿਨਾਂ ਹੀ ਪ੍ਰਬੰਧਕਾਂ ਵੱਲੋਂ ਪਾਵਨ ਬੀੜਾਂ ਦੇਣ ਦੀ ਘਟਨਾ ਸਾਹਮਣੇ ਆਈ ਹੈ। ਸਥਾਨਕ ਸੰਗਤ ਦੇ ਵਿਰੋਧ ਤੋਂ ਬਾਅਦ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿਖੇ ਮੁੜ ਬਿਰਾਜਮਾਨ ਕਰਵਾਏ ਗਏ।

ਇਹ ਵੀ ਪੜ੍ਹੋ- ਪੰਜਾਬ 'ਚ DOUBLE MURDER, ਘਰ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ

ਇਸ ਘਟਨਾ ਕਾਰਨ ਸਿੱਖ ਸੰਗਤਾਂ ’ਚ ਰੋਸ ਹੈ। ਭਾਵੇਂ ਗੁਰਦੁਆਰਾ ਸਾਹਿਬ ਵੱਲੋਂ ਸੋਸ਼ਲ ਮੀਡੀਆ ’ਤੇ ਖਿਮਾ ਜਾਚਨਾ ਜਨਤਕ ਕੀਤੀ ਗਈ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਐਸੋਸੀਏਸ਼ਨ ਨੂੰ ਇਸ ਅਣਗਹਿਲੀ ਸਬੰਧੀ 15 ਦਿਨਾਂ ਦੇ ਅੰਦਰ ਲਿਖਤੀ ਸਪੱਸ਼ਟੀਕਰਨ ਭੇਜਣ ਦੀ ਹਦਾਇਤ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 2 ਦਿਨ ਭਾਰੀ ਮੀਂਹ ਤੇ ਹਨ੍ਹੇਰੀ-ਤੂਫਾਨ ਦੀ ਸੰਭਾਵਨਾ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ

ਆਦੇਸ਼ ’ਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਰਾਹੀਂ ਐਸੋਸੀਏਸ਼ਨ ਕੋਲ ਪਹੁੰਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮੁਕੰਮਲ ਵੇਰਵਾ ਭੇਜਿਆ ਜਾਵੇ। ਪ੍ਰਬੰਧਕ ਇਹ ਸਪੱਸ਼ਟ ਕਰਨ ਕਿ ਕਿੰਨੀਆਂ ਬੀੜਾਂ ਸੰਗਤਾਂ ਨੂੰ ਦਿੱਤੀਆਂ ਗਈਆਂ, ਕਿੰਨੀਆਂ ਗੁਰਦੁਆਰਾ ਸਾਹਿਬ ਕੋਲ ਹਨ ਅਤੇ ਹੋਰ ਕਿੰਨੇ ਸਰੂਪਾਂ ਦੀ ਮੰਗ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬੀ. ਸੀ. ਦੀ ਸਮੂਹ ਸੰਗਤ ਨੂੰ ਗੁਰੂ ਭੈਅ ’ਚ ਰਹਿ ਕੇ ਆਪਸੀ ਪ੍ਰੇਮ, ਸਦਭਾਵਨਾ ਅਤੇ ਇਤਫਾਕ ਨਾਲ ਸਹਿਯੋਗ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚ ਹਵਾਲਾਤੀ ਦਾ ਕਤਲ, ਚੱਪਲ ਨੂੰ ਲੈ ਕੇ ਹੋਇਆ ਵਿਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News