ਚਾਈਂ-ਚਾਈਂ ਬੱਚਿਆਂ ਨੂੰ ਕੈਨੇਡਾ ਮਿਲਣ ਗਏ ਪੰਜਾਬੀ ਬਜ਼ੁਰਗ ਨਾਲ ਵਾਪਰਿਆ ਭਾਣਾ
Tuesday, Sep 29, 2026 - 01:29 PM (IST)
ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿਚ ਆਪਣੇ ਬੱਚਿਆਂ ਕੋਲ ਕੁਝ ਸਮਾਂ ਗੁਜ਼ਾਰਨ ਮਗਰੋਂ ਪੰਜਾਬ ਪਰਤ ਰਹੇ ਸਰਮੁਖ ਸਿੰਘ ਦੀ ਹਵਾਈ ਅੱਡੇ ’ਤੇ ਮੌਤ ਹੋ ਗਈ। ਜਦੋਂ ਇਹ ਭਾਣਾ ਵਾਪਰਿਆ, ਉਦੋਂ ਸਰਮੁਖ ਸਿੰਘ ਸਰੀ ਹਵਾਈ ਅੱਡੇ 'ਤੇ ਸਨ ਅਤੇ ਭਾਰਤ ਜਾਣ ਦੀ ਤਿਆਰੀ ਵਿੱਚ ਸਨ। ਕੈਲਗਰੀ ਦੇ ਜਸਕੀਰਤ ਸਿੰਘ ਮੁਤਾਬਕ ਉਸ ਦੇ ਦੋਸਤ ਦੇ ਸਹੁਰਾ ਸਾਹਿਬ ਨਾਲ ਬੀਤੇ ਦਿਨੀਂ ਅਚਨਚੇਤ ਭਾਣਾ ਵਰਤ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਨੂੰ ਲੈ ਕੇ ਕੈਨੇਡੀਅਨ PM ਨੇ ਦੇ'ਤਾ ਬੇਤੁਕਾ ਬਿਆਨ !
ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਪੰਜਾਬੀ ਨੌਜਵਾਨ ਇਸ ਵੇਲੇ ਵਰਕ ਪਰਮਿਟ ’ਤੇ ਹੈ ਅਤੇ ਦੇਹ ਨੂੰ ਇੰਡੀਆ ਭੇਜਣ ’ਤੇ ਹੋਣ ਵਾਲਾ ਖਰਚ ਕਰਨ ਦੇ ਸਮਰੱਥ ਨਹੀਂ। ਇਹ ਦੁਖਦਾਈ ਘਟਨਾ ਬਿਲਕੁਲ ਅਚਾਨਕ ਵਾਪਰੀ ਅਤੇ ਹੁਣ ਪਰਿਵਾਰ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਅਤੇ ਅੰਤਿਮ ਸੰਸਕਾਰ ਦੇ ਪ੍ਰਬੰਧ ਕਰਨ ਨਾਲ ਜੁੜੇ ਭਾਰੀ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਸਕੀਰਤ ਸਿੰਘ ਵੱਲੋਂ ਆਪਣੇ ਦੋਸਤ ਦੀ ਆਰਥਿਕ ਮਦਦ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜਿਸ ਰਾਹੀਂ ਅੰਤਮ ਰਿਪੋਰਟ ਮਿਲਣ ਤੱਕ 7,271 ਡਾਲਰ ਇਕੱਤਰ ਹੋ ਚੁੱਕੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
