ਕੈਨੇਡਾ ''ਚ ਪੰਜਾਬੀ ਨੌਜਵਾਨ ਨੂੰ ਹੋਈ 6 ਸਾਲ ਦੀ ਜੇਲ੍ਹ ! ਕਾਰਾ ਜਾਣ ਹੋ ਜਾਓਗੇ ਹੈਰਾਨ

Friday, Oct 02, 2026 - 11:59 AM (IST)

ਕੈਨੇਡਾ ''ਚ ਪੰਜਾਬੀ ਨੌਜਵਾਨ ਨੂੰ ਹੋਈ 6 ਸਾਲ ਦੀ ਜੇਲ੍ਹ ! ਕਾਰਾ ਜਾਣ ਹੋ ਜਾਓਗੇ ਹੈਰਾਨ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਪੰਜਾਬੀ ਮੂਲ ਦੇ ਇਕ ਟਰੱਕ ਡਰਾਈਵਰ ਬਲਜੀਤ ਸਿੰਘ ਨੂੰ ਜਾਨਲੇਵਾ ਹਾਦਸੇ ਦੇ ਦੋਸ਼ ਹੇਠ 6 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 19 ਜੁਲਾਈ 2022 ਨੂੰ ਵਾਪਰੇ ਹਾਦਸੇ ਮਗਰੋਂ ਬਲਜੀਤ ਸਿੰਘ ਭਾਰਤ ਫ਼ਰਾਰ ਹੋ ਗਿਆ ਸੀ ਅਤੇ 2025 ਵਿਚ ਉਸ ਨੂੰ ਅਮਰੀਕਾ ਤੋਂ ਕਾਬੂ ਕਰ ਕੇ ਕੈਨੇਡਾ ਲਿਆਂਦਾ ਗਿਆ। ਕਿਊਬੈਕ ਦੀ ਅਦਾਲਤ ਵੱਲੋਂ ਬੁੱਧਵਾਰ ਨੂੰ ਸੁਣਾਈ ਸਜ਼ਾ ਵਿਚੋਂ ਕੁਝ ਸਮਾਂ ਬਲਜੀਤ ਸਿੰਘ (30) ਪਹਿਲਾਂ ਹੀ ਜੇਲ੍ਹ ਵਿਚ ਕੱਟ ਚੁੱਕਾ ਹੈ ਅਤੇ ਹੁਣ ਉਸ ਨੂੰ ਚਾਰ ਸਾਲ, ਚਾਰ ਮਹੀਨੇ ਅਤੇ ਚਾਰ ਦਿਨ ਕੈਦ ਕੱਟਣੀ ਹੋਵੇਗੀ।

ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਕਿ ਹਾਦਸੇ ਵਾਲੇ ਦਿਨ ਬਲਜੀਤ ਸਿੰਘ ਅਣਗਹਿਲੀ ਨਾਲ ਡਰਾਈਵਿੰਗ ਕਰ ਰਿਹਾ ਸੀ ਅਤੇ ਦੋ ਜਣਿਆਂ ਦੀ ਮੌਤ ਦਾ ਕਾਰਨ ਬਣਨ ਤੋਂ ਇਕ ਘੰਟਾ ਪਹਿਲਾਂ ਉਸ ਨੇ ਲਗਾਤਾਰ ਫੋਨ ਵਰਤਿਆ। ਸਿਰਫ਼ ਇਥੇ ਹੀ ਬੱਸ ਨਹੀਂ, ਮਾਂਟਰੀਅਲ ਦੇ ਦੱਖਣੀ ਹਿੱਸੇ ਵਿਚ ਹਾਦਸੇ ਤੋਂ ਐਨਪਹਿਲਾਂ ਬਲਜੀਤ ਸਿੰਘ ਲੂਡੋ ਖੇਡ ਰਿਹਾ ਸੀ। ਹਾਦਸੇ ਦੌਰਾਨ 42 ਸਾਲਾ ਨੈਨਸੀ ਅਤੇ ਉਸ ਦਾ 11 ਸਾਲਾ ਬੇਟਾ ਦਮ ਤੋੜ ਗਏ ਜਦਕਿ ਨੈਨਸੀ ਦਾ ਪਤੀ ਕਈ ਦਿਨ ਕੋਮਾ ਵਿਚ ਰਿਹਾ। ਕੋਮਾ ਵਿਚ ਹੋਣ ਕਰ ਕੇ ਉਹ ਆਪਣੀ ਪਤਨੀ ਦੀਆਂ ਅੰਤਮ ਰਸਮਾਂ ਵਿਚ ਸ਼ਾਮਲ ਨਾ ਹੋ ਸਕਿਆ। ਦੂਜੇ ਪਾਸੇ ਹਾਦਸੇ ਦੌਰਾਨ ਦੋ ਜੀਅ ਗਵਾਉਣ ਵਾਲੇ ਪਰਿਵਾਰ ਵੱਲੋਂ ਬਲਜੀਤ ਸਿੰਘ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। 

ਪੜ੍ਹੋ ਇਹ ਅਹਿਮ ਖ਼ਬਰ- 120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

ਬ੍ਰੋਸਾਰਡ ਵਿਖੇ ਜਾਨਲੇਵਾ ਹਾਦਸੇ ਦੇ ਮੱਦੇਨਜ਼ਰ ਬਲਜੀਤ ਸਿੰਘ 'ਤੇ 10 ਸਾਲ ਡਰਾਈਵਿੰਗ ਕਰਨ ’ਤੇ ਪਾਬੰਦੀ ਵੀ ਲਾਗੂ ਕੀਤੀ ਗਈ ਹੈ।  ਟਰੱਕ ਦੇ ਡੈਸ਼ਕੈਮ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਆਪਣੀਆਂ ਪਿਛਲੀਆਂ ਤਿੰਨ ਫੇਰੀਆਂ ਦੌਰਾਨ ਬਲਜੀਤ ਸਿੰਘ ਨੇ 40 ਤੋਂ ਵੱਧ ਵਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ। ਉਹ ਗੱਡੀ ਚਲਾਉਂਦੇ ਸਮੇਂ ਵਾਰ-ਵਾਰ ਮੋਬਾਈਲ ਦੀ ਵਰਤੋਂ ਕਰਦਾ ਸੀ, ਗਲਤ ਤਰੀਕੇ ਨਾਲ ਲੇਨ ਬਦਲਦਾ ਸੀ ਅਤੇ ਬਿਨਾਂ ਆਰਾਮ ਕੀਤੇ ਨਿਰਧਾਰਤ ਘੰਟਿਆਂ ਤੋਂ ਵੱਧ ਸਮਾਂ ਗੱਡੀ ਚਲਾਉਂਦਾ ਸੀ। ਜੱਜ ਬਲੇਸ ਨੇ ਮੋਬਾਈਲ 'ਤੇ ਵੀਡੀਓ ਗੇਮ ਖੇਡਣ ਨੂੰ ਗੰਭੀਰ ਲਾਪਰਵਾਹੀ ਅਤੇ ਲੋਕਾਂ ਦੀਆਂ ਜਾਨਾਂ ਦੀ ਅਣਦੇਖੀ ਦੱਸਿਆ। 

ਦੱਸ ਦੇਈਏ ਕਿ ਹਾਦਸੇ ਦੌਰਾਨ ਕਈ ਗੱਡੀਆਂ ਆਪਸ ਵਿਚ ਭਿੜ ਗਈਆਂ ਅਤੇ ਹੋਰਨਾਂ ਗੱਡੀਆਂ ਵਿਚ ਸਵਾਰ ਲੋਕ ਵੀ ਜ਼ਖ਼ਮੀ ਹੋਏ। ਬਲਜੀਤ ਸਿੰਘ ਨੂੰ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ ਅਤੇ ਉਸ ਦਾ ਕੋਈ ਅਪਰਾਧਕ ਪਿਛੋਕੜ ਨਹੀਂ। ਬਲਜੀਤ ਸਿੰਘ ਵੱਲੋਂ ਪੀੜਤ ਪਰਿਵਾਰ ਤੋਂ ਮੁਆਫ਼ੀ ਮੰਗਣ ਅਤੇ ਕੀਤੇ ਉਤੇ ਅਫ਼ਸੋਸ ਹੋਣ ਨੂੰ ਧਿਆਨ ਵਿਚ ਰਖਦਿਆਂ ਅਦਾਲਤ ਨੇ ਬਚਾਅ ਪੱਖ ਅਤੇ ਸਰਕਾਰੀ ਵਕੀਲ ਵੱਲੋਂ ਸਾਂਝੇ ਤੌਰ ’ਤੇ ਕੀਤੀ ਸਿਫ਼ਾਰਸ਼ ਮੁਤਾਬਕ ਹੀ ਸਜ਼ਾ ਦਾ ਐਲਾਨ ਕੀਤਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News