ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ

Monday, Jun 12, 2023 - 07:07 PM (IST)

ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ

ਮਾਨਸਾ (ਜੱਸਲ)-ਕੈਨੇਡਾ ’ਚ ਰਹਿ ਰਹੇ ਮਾਨਸਾ ਦੇ ਨੌਜਵਾਨ ਅਮਨਜੋਤ ਸਿੰਘ ਉਰਫ਼ ਮਨੀ ਪੁੱਤਰ ਪਵਿੱਤਰ ਸਿੰਘ ਸਾਬਕਾ ਮੈਂਬਰ ਟਰੱਕ ਯੂਨੀਅਨ ਮਾਨਸਾ ਦੀ ਮੌਤ ਕੈਨੇਡਾ ’ਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਅੱਜ ਮਾਨਸਾ ਵਿਖੇ ਗ਼ਮਗੀਨ ਮਾਹੌਲ ਵਿਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਅਮਨਜੋਤ ਸਿੰਘ ਦੇ ਪਿਤਾ ਪਵਿੱਤਰ ਸਿੰਘ ਅਤੇ ਮਾਤਾ ਵੀਰਪਾਲ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਅਮਨਜੋਤ ਸਿੰਘ ਕੈਨੇਡਾ ਦੇ ਸਰੀ ਵਿਖੇ ਆਪਣੀ ਪਤਨੀ ਜਸ਼ਨਦੀਪ ਕੌਰ ਸਿੱਧੂ, ਸਹੁਰਾ ਤਰਸੇਮ ਸਿੰਘ, ਸੱਸ ਕਰਮਜੀਤ ਕੌਰ ਤੇ ਸਾਲੇ ਅੰਮ੍ਰਿਤਪਾਲ ਸਿੰਘ ਨਾਲ ਰਹਿ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼

23 ਮਈ ਨੂੰ ਉਹ ਬਿਲਕੁਲ ਠੀਕ ਸੀ ਤੇ ਫ਼ੋਨ ’ਤੇ ਸਾਡੇ ਨਾਲ ਗੱਲ ਵੀ ਕੀਤੀ ਸੀ ਪਰ ਬਾਅਦ ਵਿਚ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ। ਉਹ ਸਾਲ 2022 ਨੂੰ ਕੈਨੇਡਾ ’ਚ ਗਿਆ ਸੀ, ਜੋ ਸਰੀ ’ਚ ਰਹਿ ਰਿਹਾ ਸੀ। ਉਹ ਫ਼ਿਰ ਭਾਰਤ ਆ ਗਿਆ ਸੀ ਅਤੇ ਹੁਣ 1 ਮਈ ਨੂੰ ਵਾਪਸ ਗਿਆ ਸੀ। ਉਸ ਦੀ ਉਮਰ 30 ਕੁ ਸਾਲਾਂ ਦੀ ਸੀ। ਅਮਨਜੋਤ ਸਿੰਘ ਉਰਫ਼ ਮਨੀ ਦੀ ਲਾਸ਼ ਮਾਨਸਾ ਪੁੱਜਣ ’ਤੇ ਪਰਿਵਾਰ ਭੁੱਬਾਂ ਮਾਰ ਕੇ ਰੋ ਰਿਹਾ ਸੀ, ਜਿਸ ’ਤੇ ਮਾਹੌਲ ਬਹੁਤ ਗ਼ਮਗੀਨ ਹੋ ਗਿਆ। ਅਮਨਜੋਤ ਦਾ ਦੁਪਹਿਰ ਵੇਲੇ ਰਾਮਬਾਗ ’ਚ ਸਸਕਾਰ ਕਰ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : 9 ਦਿਨ ਪਹਿਲਾਂ ਹੋਇਆ ਸੀ ਵਿਆਹ, ਚਿੱਟੇ ਨੇ ਲਈ ਨੌਜਵਾਨ ਦੀ ਜਾਨ


author

Manoj

Content Editor

Related News