ਪੰਜਾਬੀ ਗਾਇਕਾਂ ਦੇ ਇਲਾਕੇ 'ਚ ਤਾਬੜਤੋੜ ਫ਼ਾਇਰਿੰਗ
Saturday, Nov 16, 2024 - 08:48 AM (IST)
ਟੋਰਾਂਟੋ (ਇੰਟ.)- ਕੈਨੇਡਾ ਦੇ ਟੋਰਾਂਟੋ ’ਚ ਇਕ ਮਿਊਜ਼ਿਕ ਰਿਕਾਰਡਿੰਗ ਸਟੂਡੀਓ ਦੇ ਬਾਹਰ ਘੱਟੋ-ਘੱਟ 100 ਰਾਊਂਡ ਫਾਇਰਿੰਗ ਕੀਤੀ ਗਈ। ਗੋਲ਼ੀਬਾਰੀ ਦੇ ਮਾਮਲੇ ’ਚ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਅਸਾਲਟ ਸਟਾਈਲ ਰਾਈਫਲਾਂ ਸਮੇਤ 16 ਹਥਿਆਰ ਜ਼ਬਤ ਕੀਤੇ ਗਏ। ਜਿਸ ਇਲਾਕੇ ’ਚ ਗੋਲੀਬਾਰੀ ਹੋਈ, ਉਥੇ ਸ਼ਹਿਰ ਦੇ ਪੰਜਾਬੀ ਸੰਗੀਤਕਾਰਾਂ ਦੇ ਸਟੂਡੀਓ ਹਨ।
ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ
ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਇਕ ਚੋਰੀ ਦੀ ਕਾਰ ਰਿਕਾਰਡਿੰਗ ਸਟੂਡੀਓ ਦੇ ਕੋਲ ਰੁਕੀ, ਜਿਸ ’ਚੋਂ 3 ਵਿਅਕਤੀ ਬਾਹਰ ਨਿਕਲੇ ਅਤੇ ਸਟੂਡੀਓ ਤੇ ਆਸ-ਪਾਸ ਦੇ ਲੋਕਾਂ ’ਤੇ ਫਾਇਰਿੰਗ ਕੀਤੀ। ਇਸ ਫਾਇਰਿੰਗ ਦੀ ਘਟਨਾ ਪਿੱਛੇ ਕਿਸਦਾ ਹੱਥ ਹੈ, ਇਸ ਦੀ ਜਾਂਚ ਪੁਲਸ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8