ਇਰਾਨ ਜੰਗ ਕਾਰਨ ਫੁੱਟਬਾਲ ਵਿਸ਼ਵ ਕੱਪ ''ਤੇ ਵੀ ਛਾਏ ਸੰਕਟ ਦੇ ਬੱਦਲ

Tuesday, Mar 10, 2026 - 05:36 PM (IST)

ਇਰਾਨ ਜੰਗ ਕਾਰਨ ਫੁੱਟਬਾਲ ਵਿਸ਼ਵ ਕੱਪ ''ਤੇ ਵੀ ਛਾਏ ਸੰਕਟ ਦੇ ਬੱਦਲ

ਵੈਨਕੂਵਰ (ਮਲਕੀਤ ਸਿੰਘ)– ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਅਮਰੀਕਾ-ਇਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ 2026 ਦੇ ਫੁੱਟਬਾਲ ਵਿਸ਼ਵ ਕੱਪ ਉੱਤੇ ਅਣਿਸ਼ਚਿਤਤਾ ਦੇ ਬੱਦਲ ਛਾ ਜਾ ਗਏ ਹਨ। ਇਹ ਵਿਸ਼ਵ ਕੱਪ ਉੱਤਰੀ ਅਮਰੀਕਾ ਵਿੱਚ ਕਰਵਾਇਆ ਜਾਣਾ ਹੈ, ਜਿਸ ਵਿੱਚ ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਸਾਂਝੇ ਤੌਰ ’ਤੇ ਮੇਜ਼ਬਾਨ ਹਨ।

ਜਾਣਕਾਰੀ ਅਨੁਸਾਰ ਇਰਾਨ ਦੀ ਰਾਸ਼ਟਰੀ ਫੁਟਬਾਲ ਟੀਮ ਦੇ ਕੁਝ ਮੁਕਾਬਲੇ ਅਮਰੀਕਾ ਵਿੱਚ ਖੇਡੇ ਜਾਣ ਦੀ ਯੋਜਨਾ ਹੈ। ਹਾਲਾਂਕਿ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੇ ਰਾਜਨੀਤਿਕ ਅਤੇ ਸੁਰੱਖਿਆ ਸੰਬੰਧੀ ਤਣਾਅ ਕਾਰਨ ਇਸ ਸਬੰਧੀ ਕਈ ਸਵਾਲ ਉਠਾਏ ਜਾਣ ਲੱਗ ਪਏ ਹਨ।

ਇਰਾਨੀ ਮੂਲ ਦੇ ਕੁਝ ਫੁਟਬਾਲ ਪ੍ਰੇਮੀਆਂ ਨੇ ਕਿਹਾ ਕਿ ਉਹ 2026 ਦੇ ਵਿਸ਼ਵ ਕੱਪ ਵਿੱਚ ਆਪਣੀ ਟੀਮ ਨੂੰ ਖੇਡਦੇ ਦੇਖਣ ਦੀ ਉਮੀਦ ਕਰ ਰਹੇ ਸਨ, ਪਰ ਮੱਧ ਪੂਰਬ ਵਿੱਚ ਤਣਾਅ ਤੋਂ ਬਾਅਦ ਸਥਿਤੀ ਪੇਚੀਦਾ ਹੋ ਗਈ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਜਾਰੀ ਰਹਿੰਦਾ ਹੈ ਤਾਂ ਇਹ ਵਿਸ਼ਵ ਕੱਪ ਦੇ ਪ੍ਰਬੰਧਾਂ ਅਤੇ ਟੀਮਾਂ ਦੀ ਆਵਾਜਾਈ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ- 'ਕਿੱਲਤ' ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ ਰਾਹੀਂ ਹੋਵੇਗੀ ਸਪਲਾਈ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News