ਮੱਧ ਪੂਰਬ ਤਣਾਅ ਦੇ ਪ੍ਰਭਾਵ ਕਾਰਨ ਯੂਰਪ ਜਾਣ ਵਾਲੀਆਂ ਹਵਾਈ ਉਡਾਣਾ ਹੋਈਆਂ ਮਹਿੰਗੀਆਂ

Thursday, Mar 12, 2026 - 05:09 AM (IST)

ਮੱਧ ਪੂਰਬ ਤਣਾਅ ਦੇ ਪ੍ਰਭਾਵ ਕਾਰਨ ਯੂਰਪ ਜਾਣ ਵਾਲੀਆਂ ਹਵਾਈ ਉਡਾਣਾ ਹੋਈਆਂ ਮਹਿੰਗੀਆਂ

ਵੈਨਕੂਵਰ (ਮਲਕੀਤ ਸਿੰਘ) – ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਤੇਲ ਅਤੇ ਜੈੱਟ ਇੰਧਨ ਦੀਆਂ ਕੀਮਤਾਂ ਵਿੱਚ ਆਏ ਵਾਧੇ ਦਾ ਅਸਰ ਹੁਣ ਹਵਾਈ ਯਾਤਰਾ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਕੈਨੇਡਾ ਦੀ ਹਵਾਈ ਕੰਪਨੀ ਏਅਰ ਟ੍ਰਾਂਸੈਟ ਨੇ ਯੂਰਪ ਜਾਣ ਵਾਲੀਆਂ ਆਪਣੀਆਂ ਉਡਾਣਾਂ ਲਈ ਇੰਧਨ ਸਰਚਾਰਜ ਵਧਾਉਣ ਦਾ ਫੈਸਲਾ ਕੀਤਾ ਹੈ।

ਕੰਪਨੀ ਮੁਤਾਬਕ ਵਧ ਰਹੀਆਂ ਇੰਧਨ ਦੀਆਂ ਕੀਮਤਾਂ ਕਾਰਨ ਉਡਾਣਾਂ ਦੇ ਚਲਾਉਣ ਦਾ ਖਰਚਾ ਕਾਫ਼ੀ ਵਧ ਗਿਆ ਹੈ। ਇਸ ਕਰਕੇ ਕੁਝ ਉਡਾਣਾਂ ਦੇ ਟਿਕਟਾਂ ਦੀ ਕੁੱਲ ਕੀਮਤ ਵਿੱਚ ਵਾਧੂ ਫੀਸ ਸ਼ਾਮਲ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਖਾਸ ਕਰਕੇ ਉਨ੍ਹਾਂ ਰੂਟਾਂ ’ਤੇ ਕਿਰਾਏ ਵਿੱਚ ਵਾਧਾ ਹੋ ਰਿਹਾ ਹੈ ਜਿੱਥੇ ਯਾਤਰਾ ਦੇ ਦਿਨ ਸਭ ਤੋਂ ਜ਼ਿਆਦਾ ਰਸ਼ ਵਾਲੇ ਹੁੰਦੇ ਹਨ।

ਮਾਹਿਰਾਂ ਦਾ ਤਰਕ ਹੈ ਕਿ ਜੇਕਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਹੋਰ ਹਵਾਈ ਕੰਪਨੀਆਂ ਵੀ ਇੰਧਨ ਸਰਚਾਰਜ ਵਧਾ ਸਕਦੀਆਂ ਹਨ। ਇਹ ਤਬਦੀਲੀਆਂ ਹਵਾਈ ਉਦਯੋਗ ਵੱਲੋਂ ਵਧ ਰਹੀਆਂ ਚਾਲੂ ਲਾਗਤਾਂ ਨੂੰ ਸੰਭਾਲਣ ਲਈ ਕੀਤੀਆਂ ਜਾ ਰਹੀਆਂ ਹਨ।


author

Inder Prajapati

Content Editor

Related News