ਅਮਰੀਕਾ ''ਚ ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ ''ਤੇ ਫਾਇਰ ਬੰਬ ਨਾਲ ਹਮਲਾ
Thursday, May 22, 2025 - 01:09 PM (IST)

ਵਰਜੀਨੀਆ (ਰਾਜ ਗੋਗਨਾ)- ਬੀਤੀ ਸ਼ਾਮ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਫੈਅਰ ਫੈਕਸ 'ਚ ਸਥਿੱਤ ਇਕ ਸਿੱਖ ਪੰਜਾਬੀ ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਕੁਲਵਿੰਦਰ ਸਿੰਘ ਫਲੋਰਾ ਨੂੰ ਮਾਰਨ ਦੀ ਸਾਜਿਸ ਨੂੰ ਅੰਜ਼ਾਮ ਦੇਣ ਲਈ ਫਾਇਰ ਬੰਬ ਦੀ ਵਰਤੋਂ ਕੀਤੀ ਗਈ। ਇਸ ਫਾਇਰ ਬੰਬ ਨੂੰ ਉਸ ਦੇ ਸਟੋਰ 'ਤੇ ਲਗਾਇਆ ਗਿਆ ਸੀ। ਜਿਸ ਨਾਲ ਉਸ ਦੇ ਸਟੋਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਨੇ ਬੜੀ ਨਿਡਰਤਾ ਨਾਲ ਸਥਿਤੀ ਦਾ ਮੁਕਾਬਲਾ ਕੀਤਾ। ਹਮਲਾਵਰ ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਦੀ ਪਹਿਚਾਣ ਕ੍ਰਿਸਟੋਫਰ ਟੈਰਲ ਵਜੋਂ ਹੋਈ ਹੈ। ਸਟੋਰ ਮਾਲਿਕ ਫਲੋਰਾ ਨੇ ਦੇਖਿਆ ਕਿ ਫਾਇਰ ਬੰਬ ਸੁੱਟਣ ਵਾਲਾ ਵਿਅਕਤੀ ਆਪਣੇ ਫੋਨ 'ਤੇ ਕਿਸੇ ਨਾਲ ਗੱਲ ਕਰਦਾ ਹੋਇਆ ਵੀਡੀੳ ਬਣਾ ਰਿਹਾ ਹੈ। ਇਸ ਹਮਲਾਵਰ ਦਾ ਨਿਡਰਤਾ ਨਾਲ ਮੁਕਾਬਲਾ ਕਰਦੇ ਹੋਏ ਕੁਲਵਿੰਦਰ ਸਿੰਘ ਨੇ ਪੈਰਾਂ ਨਾਲ ਬੰਬ ਨੂੰ ਜਦੋਂ ਕਿੱਕ ਮਾਰੀ ਤਾਂ ਉਹ ਹਮਲਾਵਰ 'ਤੇ ਹੀ ਡਿੱਗ ਪਿਆ ਅਤੇ ਉਹ ਜ਼ਖਮੀ ਹੋ ਗਿਆ। ਉਹ ਜ਼ਖ਼ਮੀ ਹਾਲਤ 'ਚ ਉੱਥੋਂ ਭੱਜ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਨੇਤਨਯਾਹੂ ਨੇ ਅਮਰੀਕਾ 'ਚ ਮਾਰੇ ਗਏ ਇਜ਼ਰਾਇਲੀ ਕਰਮਚਾਰੀਆਂ ਦੀ ਹੱਤਿਆ 'ਤੇ ਪ੍ਰਗਟਾਇਆ ਦੁੱਖ'
ਸਟੋਰ ਮਾਲਿਕ ਕੁਲਵਿੰਦਰ ਸਿੰਘ ਫਲੋਰਾ ਵੱਲੋਂ ਪੁਲਸ ਨੂੰ ਤੁਰੰਤ ਕਾਲ ਕੀਤੀ ਗਈ। ਸੂਚਨਾ ਮਿਲਦੇ ਹੀ ਭਾਰੀ ਗਿਣਤੀ 'ਚ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਪਹੁੰਚੀਆਂ ਗੱਡੀਆਂ ਵੱਲੋ ਇਲਾਕਾ ਸੀਲ ਕੀਤਾ ਗਿਆ। ਹੈਲੀਕੈਪਟਰ ਦੀ ਮਦਦ ਨਾਲ ਹਮਲਾਵਰ ਨੂੰ ਕੁਝ ਹੀ ਮਿੰਟਾਂ 'ਚ ਪੁਲਸ ਨੇ ਗ੍ਰਿਫ਼ਤਾਰ ਕਰ ਕੇ ਜੇਲ੍ਹ 'ਚ ਬੰਦ ਕਰ ਦਿੱਤਾ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਜਾਨਲੇਵਾ ਹਮਲੇ ਅਤੇ ਬਿਜਨੈੱਸ ਨੂੰ ਨੁਕਸਾਨ ਪਹੁੰਚਾਉਣ ਦੇ ਪਿੱਛੇ ਕਿਸ ਦਾ ਹੱਥ ਹੈ ਇਸ ਸਬੰਧੀ ਜਾਂਚ ਜਾਰੀ ਹੈ। ਪੰਜਾਬੀ ਸਿੱਖ ਕੁਲਵਿੰਦਰ ਸਿੰਘ ਫਲੋਰਾ 18 ਸਾਲ ਤੋਂ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਹੈ। ਜਿਸ ਦਾ ਇੱਥੇ ਬਹੁਤ ਰਸੂਖ ਅਤੇ ਸਤਿਕਾਰ ਹੈ। ਪਰ ਉਸ ਦੇ ਸਟੋਰ ਨੂੰ ਨੁਕਸਾਨ ਪਹੁੰਚਾਉਣ ਅਤੇ ਉਸ ਨੂੰ ਮਾਰਨ ਦੀ ਸ਼ਾਜਿਸ਼ ਪਿੱਛੇ ਕਿਸ ਦਾ ਹੱਥ ਹੈ, ਪੁਲਸ ਇਸ ਦੀ ਪੂਰੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।