ਪੰਜਾਬੀ ਮੁਟਿਆਰ ਭੁਪਿੰਦਰਜੀਤ ਬਣੀ ਇਟਲੀ ''ਚ ਡਾਕਟਰ, ਦੇਸ਼ ਅਤੇ ਮਾਪਿਆਂ ਦਾ ਨਾਮ ਕੀਤਾ ਰੌਸ਼ਨ
Thursday, Feb 22, 2024 - 03:53 PM (IST)
ਰੋਮ (ਦਲਵੀਰ ਕੈਂਥ)- ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਸਰਹਾਲੀ ਨਾਲ ਸਬੰਧ ਰੱਖਣ ਵਾਲੀ ਹੋਣਹਾਰ ਮੁਟਿਆਰ ਭੁਪਿੰਦਰਜੀਤ ਕੌਰ ਮੱਲ ਨੇ ਇਟਲੀ ਦੇ ਵਿਰੋਨਾ ਸ਼ਹਿਰ ਦੀ "ਯੂਨੀਵਰਸਿਟੀ ਆਫ ਲਾਅ" ਤੋਂ ਕਾਨੂੰਨੀ ਵਿਗਿਆਨ ਵਿਚ ਪੜ੍ਹਾਈ ਕਰ ਡਾਕਟਰ ਬਣ ਕੇ ਦੇਸ਼ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ।
ਇਸ ਮੁਬਾਰਕ ਮੌਕੇ 'ਤੇ ਖੁਸ਼ੀ ਜ਼ਾਹਰ ਕਰਦਿਆਂ ਉਸ ਦੇ ਪਿਤਾ ਰਾਜ ਸਰਹਾਲੀ (ਉੱਘੇ ਪੰਜਾਬੀ ਗੀਤਕਾਰ ਤੇ ਸਾਬਕਾ ਮੁਲਾਜ਼ਮ ਪੰਜਾਬ ਪੁਲਸ) ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿੱਚ ਹਮੇਸ਼ਾ ਹੀ ਅੱਗੇ ਰਹੀ ਅਤੇ ਅੱਗੋਂ ਵੀ ਵੱਡੀਆਂ ਉਮੀਦਾਂ ਨਾਲ ਵਿਰੋਨਾ ਯੂਨੀਵਰਸਿਟੀ ਵਿੱਚ ਪੜ੍ਹਾਈ ਜਾਰੀ ਹੈ। ਇਸ ਮੌਕੇ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਡਾਕਟਰ ਸੁਲੇਖ ਰਾਜ ਮੱਲ, ਸੋਨੀਆ ਮੱਲ, ਸੌਰਵ ਮੱਲ, ਸਿਮਰਨ ਮੱਲ, ਪ੍ਰਵੀਨ ਰੱਲ, ਮੁਨੀਸ਼ ਰੱਲ, ਅਕਾਸ਼ਦੀਪ, ਪੱਲਵੀ ਰੱਲ, ਕਾਮਰੇਡ ਦਵਿੰਦਰ ਹੀਉਂ, ਰਾਣਾ ਰਵਿੰਦਰ, ਨਰਿੰਦਰ ਗੋਸਲ, ਮਾਸਟਰ ਬਲਵੀਰ ਮੱਲ, ਗਿਆਨੀ ਰਣਧੀਰ ਸਿੰਘ ਸਮੇਤ ਬਹੁਤ ਸਾਰੇ ਇਟਲੀ, ਇੰਗਲੈਂਡ, ਕੈਨੇਡਾ ਵਸਦੇ ਸਾਕ-ਸਨੇਹੀਆਂ ਵਲੋਂ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।