ਕੈਨੇਡਾ 'ਚ ਪੰਜਾਬੀ ਪਰਿਵਾਰ ਦੇ ਘਰ 'ਚ ਲੱਗੀ ਲੱਗ, ਸਭ ਕੁਝ ਹੋਇਆ ਸੁਆਹ

Tuesday, Aug 25, 2026 - 12:29 PM (IST)

ਕੈਨੇਡਾ 'ਚ ਪੰਜਾਬੀ ਪਰਿਵਾਰ ਦੇ ਘਰ 'ਚ ਲੱਗੀ ਲੱਗ, ਸਭ ਕੁਝ ਹੋਇਆ ਸੁਆਹ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਇਕ ਪੰਜਾਬੀ ਪਰਿਵਾਰ ਦਾ ਘਰ ਸੜ ਕੇ ਸੁਆਹ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਪਰਿਵਾਰ ਨਾਲ ਸਬੰਧਤ ਵਧੇਰੇ ਜਾਣਕਾਰੀ ਸਾਂਝੀ ਨਾ ਕਰਦਿਆਂ ਸਿਰਫ਼ ਐਨਾ ਦੱਸਿਆ ਗਿਆ ਹੈ ਕਿ ਸੰਧੂ ਪਰਿਵਾਰ ਦੇ ਮੁੜ ਵਸੇਬੇ ਲਈ ਕਮਿਊਨਿਟੀ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਪਰਿਵਾਰ ਵਿਚ ਮਾਤਾ-ਪਿਤਾ ਅਤੇ ਤਿੰਨ ਬੱਚੇ ਸ਼ਾਮਲ ਹਨ, ਜਿਨ੍ਹਾਂ ਵਿਚੋਂ 16 ਸਾਲਾ ਬੱਚੀ ਨੂੰ ਹਰ ਵੇਲੇ ਨਿਗਰਾਨੀ ਦੀ ਜ਼ਰੂਰਤ ਹੈ ਜਦਕਿ 11 ਸਾਲ ਦੀ ਬੱਚੀ ਗਰੇਡ 6 ਦੀ ਪੜ੍ਹਾਈ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸੇ ਤਰ੍ਹਾਂ 9 ਸਾਲ ਦੀ ਬੱਚੀ ਗਰੇਡ 4 ਵਿਚ ਪੜ੍ਹਾਈ ਸ਼ੁਰੂ ਕਰੇਗੀ। ਨਵਾਂ ਸਕੂਲੀ ਵਰ੍ਹਾ ਸ਼ੁਰੂ ਹੋਣ ਤੋਂ ਐਨ ਪਹਿਲਾ ਵਾਪਰਿਆ ਘਟਨਾਕ੍ਰਮ ਬੇਹੱਦ ਦੁਖਦਾਈ ਹੈ। 

ਪੜ੍ਹੋ ਇਹ ਅਹਿਮ ਖ਼ਬਰ-  ਟਰੰਪ ਦੇ ਜਿਗਰ ਦੇ ਟੋਟੇ 'ਤੇ ਰੱਖ'ਤਾ 95 ਕਰੋੜ ਦਾ ਇਨਾਮ ! ਸਬਕ ਸਿਖਾਉਣ ਦੀ ਤਿਆਰੀ 'ਚ ਈਰਾਨ

ਦੱਸ ਦੇਈਏ ਕਿ ਪਰਿਵਾਰ ਦੀ ਮਦਦ ਲਈ ਗੁਆਂਢੀ ਸੰਦੀਪ ਸ਼ਰਮਾ ਅਤੇ ਸਕਾਟ ਲਾਰਸਨ ਨੇ ਤੁਰੰਤ GoFundMe ਪੇਜ ਬਣਾਇਆ। ਗੋਫੰਡਮੀ ਪੇਜ ਰਾਹੀਂ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਮੈਂਬਰਾਂ ਨੇ ਆਰਥਿਕ ਮਦਦ ਭੇਜੀ ਹੈ। ਵਿਨੀਪੈਗ ਵਿੱਚ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆਏ। ਲੋਕਾਂ ਨੇ ਇਸ ਪਰਿਵਾਰ ਨੂੰ ਰਿਹਾਇਸ਼, ਵਾਹਨ ਅਤੇ ਜਿਸ ਤਰ੍ਹਾਂ ਦੀ ਵੀ ਉਹ ਮਦਦ ਕਰ ਸਕਦੇ ਹਨ, ਦੀ ਪੇਸ਼ਕਸ਼ ਕੀਤੀ ਹੈ। ਮਦਦ ਕਰਨ ਲਈ ਗੁਰਦੁਆਰਿਆਂ ਨੂੰ ਅੱਗੇ ਆਉਣ ਦੀ ਅਪੀਲ ਕਰਨ ਲਈ ਦਿਲਜੀਤ ਬਰਾੜ ਐਮਐਲਏ ਬਰੋਜ਼ ਦਾ ਧੰਨਵਾਦ ਕੀਤਾ ਗਿਆ। ਇਸੇ ਤਰ੍ਹਾਂ ਕਰਿਆਨੇ ਦਾ ਸਮਾਨ ਮੁਹੱਈਆ ਕਰਵਾਉਣ ਲਈ ਗੁਰਦੁਆਰਾ ਵਿਨੀਪੈਗ ਸਾਊਥ ਸਿੱਖ ਸੈਂਟਰ ਦਾ ਵੀ ਧੰਨਵਾਦ ਕੀਤਾ ਗਿਆ। ਇਸ ਪਰਿਵਾਰ ਦੀ ਸਹਾਇਤਾ ਲਈ ਵਿਨੀਪੈਗ ਨੂੰ ਲਾਮਬੰਦ ਕਰਨ ਲਈ ਵਰਜਿਨ ਰੇਡੀਓ ਵਿਨੀਪੈਗ ਦਾ ਖ਼ਾਸ ਤੌਰ 'ਤੇ ਧੰਨਵਾਦ ਕੀਤਾ ਗਿਆ। ਵਿਸ਼ੇਸ਼ ਲੋੜਾਂ ਵਾਲੀ ਧੀ ਲਈ ਜ਼ਰੂਰੀ ਚੀਜ਼ਾਂ ਦਾਨ ਕਰਨ ਲਈ DASCH ਦਾ ਦਿਲੋਂ ਧੰਨਵਾਦ ਪ੍ਰਗਟ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News