ਪੰਜਾਬੀ ਡਾਕਟਰ ਨੂੰ ਮਰੀਜ਼ਾਂ ਨਾਲ ਛੇੜਛਾੜ ਦੇ ਮਾਮਲਿਆਂ 'ਚ 12 ਸਾਲ ਦੀ ਜੇਲ

01/19/2018 2:57:34 PM

ਲੰਡਨ(ਸਮਰਾ)— ਪੰਜਾਬੀ ਮੂਲ ਦੇ ਡਾਕਟਰ ਜਸਵੰਤ ਰਾਠੌਰ ਨੂੰ 4 ਔਰਤ ਮਰੀਜ਼ਾਂ ਨਾਲ ਛੇੜਛਾੜ ਕਰਨ ਦੇ 10 ਅਪਰਾਧਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਉਸ ਨੂੰ 12 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਵੁਲਵਰਹੈਂਪਟਨ ਕਰਾਊਨ ਕੋਰਟ ਵਿਚ 7 ਹਫ਼ਤੇ ਚੱਲੇ ਮੁਕੱਦਮੇ ਦੌਰਾਨ ਦੱਸਿਆ ਗਿਆ ਕਿ ਡਾ. ਰਾਠੌਰ ਨੇ ਆਪਣੀਆਂ ਜਿਣਸੀ ਇਛਾਵਾਂ ਸ਼ੰਤੁਸ਼ਟ ਕਰਨ ਲਈ ਬੇਲੋੜੀ ਮਾਲਿਸ਼ ਕਰਨ ਦਾ ਇਲਾਜ ਕੀਤਾ। ਡਡਲੀ ਕਲੀਨੀਕਲ ਕਮਿਸ਼ਨਿੰਗ ਗਰੁੱਪ ਦੇ ਪ੍ਰਾਇਮਰੀ ਕੇਅਰ ਵਿਚ ਕੰਮ ਕਰਦੇ 60 ਸਾਲਾਂ ਜੀ. ਪੀ. ਡਾ. ਜਸਵੰਤ ਰਾਠੌਰ ਨੇ 2008 ਤੋਂ 2015 ਦਰਮਿਆਨ ਵੱਖ-ਵੱਖ ਸਮੇਂ 'ਤੇ 8 ਔਰਤਾਂ ਨੂੰ ਗਲਤ ਢੰਗ ਨਾਲ ਛੂਹਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਅਦਾਲਤ ਵਿਚ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਤਿੰਨ ਸ਼ਿਕਾਇਤਾਂ ਤੋਂ ਬਾਅਦ ਰਾਠੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ 5 ਸ਼ਿਕਾਇਤਾਂ ਬਾਅਦ ਵਿਚ ਮਿਲੀਆਂ। ਮੁਕੱਦਮੇ ਦੀ ਸ਼ੁਰੂਆਤ ਵਿਚ ਰਾਠੌੜ ਵਿਰੁੱਧ ਕੇਸ ਸ਼ੁਰੂ ਕਰਨ ਮੌਕੇ ਇਸਤਗਾਸਾ ਹੈਦੀ ਕੁਬਿਕ ਨੇ ਜਿਊਰੀ ਨੂੰ ਦੱਸਿਆ ਸੀ ਕਿ ਤੁਸੀਂ ਦੇਖੋਗੇ ਕਿ ਉਸ ਦੀਆਂ ਕਾਰਵਾਈਆਂ ਜਾਇਜ਼ ਡਾਕਟਰੀ ਇਲਾਜ਼ ਤੋਂ ਬਹੁਤ ਦੂਰ ਹਨ।


Related News