ਸੁਨੀਤਾ ਵਿਲੀਅਮਸ 12 ਦਿਨਾਂ ਤੋਂ ਪੁਲਾੜ ’ਚ ਫਸੀ

Wednesday, Jun 26, 2024 - 12:40 AM (IST)

ਸੁਨੀਤਾ ਵਿਲੀਅਮਸ 12 ਦਿਨਾਂ ਤੋਂ ਪੁਲਾੜ ’ਚ ਫਸੀ

ਨਿਊਯਾਰਕ- ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ’ਤੇ ਵਾਪਸੀ ਇਕ ਵਾਰ ਫਿਰ ਟਾਲ ਦਿੱਤੀ ਗਈ ਹੈ।

ਦੋਵੇਂ ਪੁਲਾੜ ਯਾਤਰੀ ਪਿਛਲੇ 12 ਦਿਨਾਂ ਤੋਂ ਪੁਲਾੜ ’ਚ ਫਸੇ ਹੋਏ ਹਨ। ਸੁਨੀਤਾ ਅਤੇ ਵਿਲਮੋਰ 6 ਜੂਨ ਨੂੰ ਪੁਲਾੜ ਸਟੇਸ਼ਨ ’ਤੇ ਪਹੁੰਚੇ ਸਨ। ਇਨ੍ਹਾਂ ਨੇ 13 ਜੂਨ ਨੂੰ ਵਾਪਸ ਆਉਣਾ ਸੀ।

ਹਾਲਾਂਕਿ, ਨਾਸਾ ਦੇ ਬੋਇੰਗ ਸਟਾਰਲਾਈਨਰ ਪੁਲਾੜ ਯਾਨ ’ਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਨੂੰ ਲਗਾਤਾਰ ਚੌਥੀ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ। ਪਹਿਲਾ ਐਲਾਨ 9 ਜੂਨ ਨੂੰ ਕੀਤਾ ਗਿਆ ਸੀ, ਜਿਸ ’ਚ ਕਿਹਾ ਗਿਆ ਸੀ ਕਿ ਲੈਂਡਿੰਗ ਨੂੰ 18 ਜੂਨ ਤੱਕ ਵਧਾਇਆ ਜਾ ਰਿਹਾ ਹੈ।

ਇਸ ਤੋਂ ਬਾਅਦ ਵਾਪਸੀ ਦੀ ਮਿਆਦ 22 ਜੂਨ ਤੱਕ ਵਧਾ ਦਿੱਤੀ ਗਈ। ਫਿਰ ਵਾਪਸੀ ਦੀ ਤਰੀਕ 26 ਜੂਨ ਕਰ ਦਿੱਤੀ ਗਈ। ਹੁਣ ਨਾਸਾ ਨੇ ਕਿਹਾ ਹੈ ਕਿ ਦੋਵੇਂ ਪੁਲਾੜ ਯਾਤਰੀਆਂ ਨੂੰ ਧਰਤੀ ’ਤੇ ਪਰਤਣ ’ਚ ਹੋਰ ਸਮਾਂ ਲੱਗ ਸਕਦਾ ਹੈ। ਹਾਲਾਂਕਿ ਉਨ੍ਹਾਂ ਦੀ ਵਾਪਸੀ ਲਈ ਕੋਈ ਨਵੀਂ ਤਰੀਕ ਨਹੀਂ ਦੱਸੀ ਗਈ ਹੈ।


author

Rakesh

Content Editor

Related News