ਮਾਣ ਵਾਲੀ ਗੱਲ : ਭਾਰਤੀ ਮੂਲ ਦਾ 12 ਸਾਲ ਦਾ ਸਭ ਤੋਂ ਛੋਟੀ ਉਮਰ ਦਾ ਗ੍ਰੈਜੂਏਟ ਬਣਿਆ ਸੁਬੋਰਨੋ ਆਈਜ਼ੈਕ
Sunday, Jun 23, 2024 - 03:02 PM (IST)
ਨਿਊਯਾਰਕ (ਰਾਜ ਗੋਗਨਾ) - ਇਕ ਭਾਰਤੀ ਮੂਲ ਦੇ ਲੜਕੇ ਨੇ 12 ਸਾਲ ਦੀ ਉਮਰ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਆਮ ਤੌਰ 'ਤੇ 12 ਸਾਲ ਤੱਕ ਦੇ ਬੱਚੇ ਸੱਤਵੀਂ ਜਮਾਤ ਜਾਂ ਅੱਠਵੀਂ ਜਮਾਤ ਵਿਚ ਪੜ੍ਹਦੇ ਹਨ। ਪਰ ਭਾਰਤੀ ਮੂਲ ਦੇ ਸੁਬੋਰਨੋ ਆਈਜ਼ੈਕ ਬਰੀ ਨਾਂ ਦੇ ਲੜਕੇ ਨੇ ਅਮਰੀਕਾ ਵਿੱਚ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਭਾਰਤੀ ਮੂਲ ਦੇ ਲੜਕੇ ਦਾ ਰਿਕਾਰਡ ਹੈ। ਇਸ ਤੋਂ ਇਲਾਵਾ, ਉਹ ਕਾਲਜ ਦੇ ਵਿਦਿਆਰਥੀਆਂ ਨੂੰ ਸਬਕ ਦਿੰਦੇ ਹੋਏ ਦੁਨੀਆ ਦੇ ਸਭ ਤੋਂ ਘੱਟ ਉਮਰ ਦੇ ਪ੍ਰੋਫੈਸਰ ਵਜੋਂ ਜਾਣਿਆ ਜਾਂਦਾ ਹੈ।
ਇਹ ਲੜਕਾ ਅਗਲੇ ਹਫਤੇ ਅਮਰੀਕਾ ਦਾ ਸਭ ਤੋਂ ਘੱਟ ਉਮਰ ਦਾ ਹਾਈ ਸਕੂਲ ਗ੍ਰੈਜੂਏਟ ਬਣ ਕੇ ਇਤਿਹਾਸ ਰਚਣ ਜਾ ਰਿਹਾ ਹੈ। ਇਸ ਤੋਂ ਬਾਅਦ ਵਿੱਚ, ਉਹ ਪੂਰੀ ਸਕਾਲਰਸ਼ਿਪ ਨਾਲ ਨਿਊਯਾਰਕ ਯੂਨੀਵਰਸਿਟੀ ਵਿਚ ਗਣਿਤ ਅਤੇ ਭੌਤਿਕ ਵਿਗਿਆਨ ਵਿਚ ਉੱਚ ਸਿੱਖਿਆ ਪ੍ਰਾਪਤ ਕਰੇਗਾ।