ਇਮਰਾਨ ਖ਼ਾਨ ਦੇ ਜਹਾਜ਼ ''ਚ ਤਕਨੀਕੀ ਖ਼ਰਾਬੀ ਦੀਆਂ ਖ਼ਬਰਾਂ ਦਾ PTI ਨੇ ਕੀਤਾ ਖੰਡਨ

Monday, Sep 12, 2022 - 03:55 PM (IST)

ਇਮਰਾਨ ਖ਼ਾਨ ਦੇ ਜਹਾਜ਼ ''ਚ ਤਕਨੀਕੀ ਖ਼ਰਾਬੀ ਦੀਆਂ ਖ਼ਬਰਾਂ ਦਾ PTI ਨੇ ਕੀਤਾ ਖੰਡਨ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਇਕ ਨੇਤਾ ਨੇ ਸਪੱਸ਼ਟ ਕੀਤਾ ਕਿ ਪਿਛਲੇ ਹਫਤੇ ਦੇ ਅੰਤ ਵਿਚ ਖਾਨ ਨੂੰ ਲੈ ਕੇ ਜਾ ਰਿਹਾ ਇਕ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਖ਼ਰਾਬ ਮੌਸਮ ਕਾਰਨ ਵਾਪਸ ਇਸਲਾਮਾਬਾਦ ਪਰਤ ਆਇਆ ਸੀ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੇਤਾ ਅਜ਼ਹਰ ਮਸ਼ਵਾਨੀ ਨੇ ਮੀਡੀਆ ਰਿਪੋਰਟਾਂ ਵਿਚ ਆਈਆਂ ਉਨ੍ਹਾਂ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਖਾਨ (69) ਤਕਨੀਕੀ ਖ਼ਰਾਬੀ ਕਾਰਨ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਲ-ਬਾਲ ਬਚ ਗਏ। ਦੱਸ ਦੇਈਏ ਕਿ ਖਾਨ ਸ਼ਨੀਵਾਰ ਨੂੰ ਇਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਗੁਜਰਾਂਵਾਲਾ ਜਾ ਰਹੇ ਸਨ। 

ਮਸ਼ਵਾਨੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, 'ਜਹਾਜ਼ ਵਿੱਚ ਤਕਨੀਕੀ ਖ਼ਰਾਬੀ ਹੋਣ ਦੀ ਕੋਈ ਵੀ ਖ਼ਬਰ ਝੂਠੀ ਹੈ।' ਉਨ੍ਹਾਂ ਕਿਹਾ, 'ਪ੍ਰਧਾਨ ਇਮਰਾਨ ਖਾਨ ਦਾ ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਖ਼ਰਾਬ ਮੌਸਮ ਕਾਰਨ ਵਾਪਸ ਇਸਲਾਮਾਬਾਦ ਪਰਤ ਆਇਆ ਸੀ।' ਜਹਾਜ਼ ਦੇ ਉਤਰਨ ਤੋਂ ਬਾਅਦ ਉਨ੍ਹਾਂ ਨੇ ਸੜਕ ਰਾਹੀਂ ਯਾਤਰਾ ਕੀਤੀ। ਖਾਨ ਜਲਦ ਹੀ ਚੋਣਾਂ ਕਰਵਾਉਣ ਦੀ ਆਪਣੀ ਮੰਗ ਦਾ ਸਮਰਥਨ ਹਾਸਲ ਕਰਨ ਲਈ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਇਸਲਾਮਾਬਾਦ ਵਿੱਚ ਖਾਨ ਦੇ ਸੁਰੱਖਿਆ ਕਾਫਲੇ ਦੇ ਇੱਕ ਵਾਹਨ ਨੂੰ ਅੱਗ ਲੱਗ ਗਈ ਸੀ। ਹਾਲਾਂਕਿ ਇਸ ਘਟਨਾ 'ਚ ਸਾਬਕਾ ਪ੍ਰਧਾਨ ਮੰਤਰੀ ਨੂੰ ਕੋਈ ਸੱਟ ਨਹੀਂ ਲੱਗੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖਾਨ ਇੱਕ ਜਨ ਸਭਾ ਵਿਚ ਹਿੱਸਾ ਲੈਣ ਮਗਰੋਂ ਇਸਲਾਮਾਬਾਦ ਵਿੱਚ ਸਥਿਤ ਆਪਣੀ ਰਿਹਾਇਸ਼ ‘ਬਨੀ ਗਾਲਾ’ ਪਰਤ ਰਹੇ ਸਨ। 


author

cherry

Content Editor

Related News