PoK ’ਚ ਪਾਕਿਸਤਾਨੀ ਫ਼ੌਜ ਦੇ ਅੱਤਿਆਚਾਰਾਂ ਖ਼ਿਲਾਫ਼ ਇਟਲੀ ਵਿਚ ਪ੍ਰਦਰਸ਼ਨ

Tuesday, Aug 11, 2026 - 04:09 AM (IST)

PoK ’ਚ ਪਾਕਿਸਤਾਨੀ ਫ਼ੌਜ ਦੇ ਅੱਤਿਆਚਾਰਾਂ ਖ਼ਿਲਾਫ਼ ਇਟਲੀ ਵਿਚ ਪ੍ਰਦਰਸ਼ਨ

ਰੋਮ - ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਪਾਕਿਸਤਾਨੀ ਫੋਰਸਾਂ ਵੱਲੋਂ ਨਿਰਦੋਸ਼ ਨਾਗਰਿਕਾਂ ਦੇ ਕਤਲਾਂ ਦਾ ਵਿਰੋਧ ਇਟਲੀ ਤੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਰੋਧ ਕਾਰਨ ਇਟਲੀ ਦੇ ਬੋਲੋਨੀਆ ਸ਼ਹਿਰ ਵਿਚ ਕਸ਼ਮੀਰੀ ਪ੍ਰਵਾਸੀ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਵਿਰੋਧ ਮਾਰਚ ਕੱਢਿਆ। ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋਇਆ ਹੈ ਜਦੋਂ ਖੇਤਰ ਵਿਚ ਤਣਾਅ ਅਤੇ ਅਸ਼ਾਂਤੀ ਲਗਾਤਾਰ ਵਧ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨੀ ਫੋਰਸਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਪ੍ਰਤੀ ਆਪਣਾ ਸਮਰਥਨ ਪ੍ਰਗਟਾਇਆ।

ਸੋਮਵਾਰ ਨੂੰ ਜੇ. ਏ. ਏ. ਸੀ. ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਕਿਹਾ ਕਿ ਇਟਲੀ ਵਿਚ ਕਸ਼ਮੀਰੀਆਂ ਨੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਅਪੀਲ ਕੀਤੀ ਕਿ ਉਹ ਪਾਕਿਸਤਾਨੀ ਫੋਰਸਾਂ ਵੱਲੋਂ ਨਿਹੱਥੇ ਨਾਗਰਿਕਾਂ ਦੇ ਕਥਿਤ ਕਤਲੇਆਮ ਖ਼ਿਲਾਫ਼ ਆਵਾਜ਼ ਉਠਾਏ। ਜੇ. ਏ. ਏ. ਸੀ. ਨੇ ਕਿਹਾ ਕਿ ਸ਼ਾਂਤੀਪੂਰਨ ਪ੍ਰਦਰਸ਼ਨਕਾਰੀ ਸਿਰਫ ਆਪਣੇ ਬੁਨਿਆਦੀ ਹੱਕਾਂ ਦੀ ਮੰਗ ਕਰ ਰਹੇ ਹਨ। ਪਿਛਲੇ ਹਫ਼ਤੇ, ਯੂਨਾਈਟਿਡ ਕਿੰਗਡਮ ਦੇ ਬ੍ਰੈਡਫ਼ੋਰਡ ਸ਼ਹਿਰ ਵਿਚ ਸਥਿਤ ਪਾਕਿਸਤਾਨੀ ਕੌਂਸਲੇਟ ਦੇ ਬਾਹਰ ਵੀ ਕਸ਼ਮੀਰੀ ਪ੍ਰਵਾਸੀ ਭਾਈਚਾਰੇ ਦੇ ਕਈ ਲੋਕਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਪੀ. ਓ. ਕੇ. ਵਿਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪਾਕਿਸਤਾਨੀ ਫੋਰਸਾਂ ਦੀ ਕਥਿਤ ਕਾਰਵਾਈ ਦੀ ਨਿੰਦਾ ਕੀਤੀ।


author

Inder Prajapati

Content Editor

Related News