ਇਟਲੀ ਵਿਖੇ ਲੱਗੀ ਭਗਵਾਨ ਵਾਲਮੀਕਿ ਜੀ ਪ੍ਰਤਿਮਾ ਦੀ ਪਹਿਲੀ ਵਰ੍ਹੇਗੰਢ ਧੂਮ-ਧਾਮ ਨਾਲ ਮਨਾਈ

Thursday, Aug 06, 2026 - 03:42 PM (IST)

ਇਟਲੀ ਵਿਖੇ ਲੱਗੀ ਭਗਵਾਨ ਵਾਲਮੀਕਿ ਜੀ ਪ੍ਰਤਿਮਾ ਦੀ ਪਹਿਲੀ ਵਰ੍ਹੇਗੰਢ ਧੂਮ-ਧਾਮ ਨਾਲ ਮਨਾਈ

xਇਟਲੀ (ਦਲਵੀਰ ਸਿੰਘ ਕੈਂਥ)- ਭਾਰਤ ਦੇ ਮਹਾਨ ਧਾਰਮਿਕ ਗ੍ਰੰਥ "ਸ਼੍ਰੀ ਰਮਾਇਣ" ਰਚੇਤਾ ਭਗਵਾਨ ਵਾਲਮੀਕਿ ਜੀ ਦੀ ਵਿਸ਼ੇਸ਼ ਪ੍ਰਤਿਮਾ ਇਟਲੀ ਵਿਚ ਸਥਾਪਿਤ ਕੀਤੀ ਗਈ ਸੀ। 28 ਜੁਲਾਈ, 2025 ਇਟਲੀ ਵਿੱਚ ਵੱਸਦੇ ਮਹਾਰਿਸ਼ੀ ਭਗਵਾਨ ਵਾਲਮੀਕਿ ਜੀ ਦੇ ਪੈਰੋਕਾਰਾਂ ਲਈ ਹਮੇਸ਼ਾ ਲਈ ਇਹ ਦਿਨ ਬਹੁਤ ਹੀ ਇਤਿਹਾਸਿਕ ਤੇ ਯਾਦਗਾਰੀ ਹੈ। ਇਸ ਪ੍ਰਤਿਮਾ ਨੂੰ ਭਾਰਤ ਸਰਕਾਰ ਵੱਲੋਂ ਇਟਲੀ ਦੇ ਜਿਲ੍ਹਾ ਮਾਰਕੇ ਅਧੀਨ ਪੈਂਦੇ ਪਿੰਡ ਕੰਪੋਰਦੋਨਦੋ ਵਿਖੇ ਇਟਲੀ ਸਰਕਾਰ ਤੇ ਇੱਥੋਂ ਦੇ ਨਗਰ ਕੌਂਸਲ ਦੀ ਮਦਦ ਨਾਲ ਸਥਾਪਿਤ ਕੀਤਾ ਗਿਆ। ਬੀਤੇ ਦਿਨ ਭਗਵਾਨ ਵਾਲਮੀਕਿ ਜੀ ਦੀ ਲੱਗੀ ਪ੍ਰਤਿਮਾ ਦੀ ਪਹਿਲੀ ਵਰ੍ਹੇਗੰਢ ਬਹੁਤ ਹੀ ਉਤਸਾਹ ਪੂਰਵਕ ਮਨਾਈ ਗਈ। 

PunjabKesari

PunjabKesari

PunjabKesari

ਇਸ ਮੌਕੇ ਰੋਮ ਦੂਤਾਵਾਸ ਤੋਂ ਮਿਸ਼ਨ ਦੇ ਡਿਪਟੀ ਚੀਫ਼ ਗੌਰਵ ਗਾਂਧੀ, ਨਗਰ ਕੌਂਸਲ ਕੰਪੋਰਦੋਨਦ ਦੇ ਮੇਅਰ ਮਾਸੀ ਮਲੀਆਨੋ ਮੀਉਚੀ ,ਨਗਰ ਕੌਂਸਲ ਚੇਸਾਪਲੋਮਬੋ ਦੇ ਮੇਅਰ ਜੂਸੇਪੀਨਾ ਫੇਲੀਸੀਓਤੀ ,ਭਾਰਤ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਬਾਬਾ ਪ੍ਰਗਟ ਨਾਥ ਭਗਵਾਨ ਵਾਲਮੀਕਿ ਜੀ ਤੀਰਥ ਸਥਾਨ ਸ਼੍ਰਾਈਨ ਬੋਰਡ ਦੇ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ, ਸਮਾਜ ਸੇਵੀ ਸੰਸਥਾ ਇੰਡੋ ਇਟਾਲੀਅਨ ਵੈਲਫੇਂਅਰ ਤੇ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਤੇ ਮਹਾਰਿਸ਼ੀ ਭਗਵਾਨ ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਉੱਘੇ ਸਮਾਜ ਸੇਵੀ ਦਲਵੀਰ ਭੱਟੀ ਆਦਿ ਜਿੱਥੇ ਭਗਵਾਨ ਵਾਲਮੀਕਿ ਜੀ ਦੀ ਪ੍ਰਤਿਮਾ ਅੱਗੇ ਨਤਮਸਤਕ ਹੋਏ, ਉੱਥੇ ਉਹਨਾਂ ਹਾਜ਼ਰੀਨ ਭਾਰਤੀ ਭਾਈਚਾਰੇ ਨੂੰ ਵਿਸ਼ੇਸ ਵਧਾਈ ਦਿੱਤੀ।ਭਗਵਾਨ ਵਾਲਮੀਕਿ ਜੀ ਦੀ ਲੱਗੀ ਯੂਰਪ ਵਿੱਚ ਇਹ ਪਹਿਲੀ ਪ੍ਰਤਿਮਾ ਇਟਲੀ ਅਤੇ ਭਾਰਤੀ ਦੇ ਆਪਸੀ ਪਿਆਰ ਅਤੇ ਦੋਸਤੀ ਦੇ ਰਿਸ਼ਤਿਆਂ ਨੂੰ ਉਜਾਗਰ ਕਰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News