ਇਟਲੀ : ਮਾਨਵਤਾ ਦੀ ਭਲਾਈ ਲਈ ਕਰਵਾਇਆ ਗਿਆ 16ਵਾਂ ਵਾਰਸ਼ਿਕ ''ਵਿਸ਼ਵ ਸ਼ਾਂਤੀ ਯੱਗ''
Monday, Aug 03, 2026 - 04:43 PM (IST)
ਮਿਲਾਨ/ ਇਟਲੀ (ਸਾਬੀ ਚੀਨੀਆ)- ਸਮੁੱਚੀ ਮਾਨਵਤਾ ਦੀ ਭਲਾਈ ਅਤੇ ਵਿਸ਼ਵ ਵਿਆਪੀ ਸ਼ਾਂਤੀ ਦੇ ਲਈ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ 16ਵਾਂ "ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ" ਬਹੁਤ ਹੀ ਸ਼ਰਧਾ ਤੇ ਪ੍ਰੇਮ ਭਾਵਨਾ ਨਾਲ਼ ਕਰਵਾਇਆ ਗਿਆ।ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਾਦੋਵਾ ਵਿਖੇ ਕਰਵਾਏ ਗਏ ਇਸ ਪਵਿੱਤਰ ਯੱਗ ਮੌਕੇ ਹਵਨ ਕੀਤਾ ਗਿਆ ਅਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਪੁੱਜੀਆਂ ਹੋਈਆਂ ਭਜਨ ਮੰਡਲੀਆਂ ਵਿੱਚੋਂ ਪ੍ਰੋਗਰਾਮ ਦੀ ਸ਼ੁਰੂਆਤ ਮੋਹਿਤ ਸ਼ਰਮਾ ਨੇ ਕੀਤੀ । ਉਪਰੰਤ ਪ੍ਰੀਤੀ ਗੋਰਾਇਆਂ, ਕ੍ਰਿਸ਼ਨ ਹੀਰ ,ਰਣਜੀਤ ਸਿੰਘ, ਗੋਰਾ ਸਿਹਾਲਾ ਅਤੇ ਸੁਖਵਿੰਦਰ ਹਮਦਰਦ ਦੁਆਰਾ ਭਜਨ ਦਾ ਗੁਣਗਾਣ ਕੀਤਾ ਗਿਆ। ਭਾਰਤ ਤੋਂ ਉੱਚੇਚੇ ਤੌਰ ਤੇ ਪੁੱਜੇ ਸੂਫ਼ੀ ਗਾਇਕ ਕਾਸ਼ੀ ਨਾਥ ਜੀ ਨੇ ਭਗਤਾਂ ਨੂੰ ਝੂੰਮਣ ਲਾ ਛੱਡਿਆ।


ਮੰਚ ਸੰਚਾਲਨ ਦੌਰਾਨ ਰਾਜੂ ਚਮਕੌਰ ਸਾਹਿਬ ਵਾਲ਼ਾ ਨੇ ਆਪਣੇ ਸ਼ਬਦਾਂ ਰਾਹੀਂ ਕਲਾਕਾਰਾਂ ਨੂੰ ਇੱਕ ਲੜੀ ਵਿੱਚ ਸਜਾਈ ਰੱਖਿਆ। ਸੂਫੀ ਗਾਇਕ ਕਾਂਸ਼ੀ ਨਾਥ ਜੀ ਦੁਆਰਾ ਮਾਹੌਲ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਗਿਆ।ਇਸ ਸਾਲਾਨਾ ਯੱਗ ਵਿੱਚ ਮਿਲਾਨ ਸਥਿੱਤ ਇੰਡੀਅਨ ਕੌਸਲੇਟ ਜਨਰਲ ਆਫ ਮਿਲਾਨ ਦੇ ਕੌਸਲੇਟ ਸ਼੍ਰੀ ਲਵੱਨਿਆ ਕੁਮਾਰ ਜੀ ਦੁਆਰਾ ਬਾਕੀ ਅਧਿਕਾਰੀਆਂ ਸਮੇਤ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।


ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਯੱਗ ਵਿੱਚ ਪਹੁੰਚੇ।ਮੁੱਖ ਪ੍ਰਬੰਧਕ ਅਚਾਰੀਆਂ ਸ਼੍ਰੀ ਰਾਮੇਸ਼ ਪਾਲ ਸ਼ਾਸ਼ਤਰੀ ਦੁਆਰਾ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
