ਕਾਂਗਰਸ ਹੀ ਦੇਸ਼ ਨੂੰ ਜਾਤ-ਪਾਤ ਤੇ ਕੱਟੜਤਾ ਤੋਂ ਉੱਪਰ ਉੱਠ ਕੇ ਵਿਕਾਸ ਦੇ ਰਾਹ ''ਤੇ ਲਿਜਾ ਸਕਦੀ ਹੈ: ਸੁਰਿੰਦਰ ਸਿੰਘ ਰਾਣਾ

Friday, Aug 07, 2026 - 03:10 AM (IST)

ਕਾਂਗਰਸ ਹੀ ਦੇਸ਼ ਨੂੰ ਜਾਤ-ਪਾਤ ਤੇ ਕੱਟੜਤਾ ਤੋਂ ਉੱਪਰ ਉੱਠ ਕੇ ਵਿਕਾਸ ਦੇ ਰਾਹ ''ਤੇ ਲਿਜਾ ਸਕਦੀ ਹੈ: ਸੁਰਿੰਦਰ ਸਿੰਘ ਰਾਣਾ

ਇਟਲੀ (ਦਲਵੀਰ ਸਿੰਘ ਕੈਂਥ) : ਭਾਰਤ ਵਿੱਚ ਜੇਕਰ ਕੋਈ ਜਾਤ-ਪਾਤ, ਭਿੰਨ ਭੇਦ ਅਤੇ ਧਾਰਮਿਕ ਕੱਟੜਤਾ ਤੋਂ ਉੱਪਰ ਉੱਠ ਦੇਸ਼ ਦੇ ਵਿਕਾਸ, ਉੱਨਤੀ ਅਤੇ ਦੇਸ਼ ਵਾਸੀਆਂ ਦੇ ਭਲੇ ਲਈ ਕੋਈ ਕੰਮ ਕਰ ਸਕਦੀ ਹੈ ਤਾਂ ਉਹ ਸਿਰਫ਼ ਕਾਂਗਰਸ ਪਾਰਟੀ ਹੈ ਜਿਸ ਨੇ ਸਦਾ ਹੀ ਭਾਰਤ ਨੂੰ ਵਿਕਾਸਸ਼ੀਲ ਦੇਸ਼ ਬਣਾਉਣ ਲਈ ਵਿਸ਼ਵ ਪੱਧਰ 'ਤੇ ਕਾਰਵਾਈ ਕੀਤੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੁਰਿੰਦਰ ਸਿੰਘ ਰਾਣਾ (ਹਾਲੈਂਡ) ਸੀਨੀਅਰ ਆਗੂ ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਨੇ ਆਪਣੀ ਵਿਸ਼ੇਸ਼ ਭਾਰਤ ਦੀ ਫੇਰੀ ਉਪੰਰਤ ਯੂਰਪ ਆਕੇ ਪ੍ਰੈੱਸ ਨਾਲ ਕੀਤਾ।

ਇਹ ਵੀ ਪੜ੍ਹੋ: ਰੂਸ ਮਗਰੋਂ ਹੁਣ ਯੂਕ੍ਰੇਨ ਨੇ ਵੀ ਦਾਗੀਆਂ ਮਿਜ਼ਾਈਲਾਂ ! ਤੇਲ ਰਿਫਾਈਨਰੀਆਂ ਨੂੰ ਬਣਾਇਆ ਨਿਸ਼ਾਨਾ 

ਰਾਣਾ ਨੇ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਭਾਰਤ ਵਾਸੀ ਖਾਸਕਰ ਦੇਸ਼ ਦਾ ਯੂਥ ਕਾਂਗਰਸ ਪਾਰਟੀ ਨਾਲ ਜੁੜਨ ਵਿੱਚ ਹੀ ਯਕੀਨ ਰੱਖਦਾ ਹੈ ਤੇ ਇਸ ਕਾਰਵਾਈ ਲਈ ਪਾਰਟੀ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਦਿਨ ਰਾਤ ਇੱਕ ਰਹੇ ਹਨ। ਪੰਜਾਬ ਵਿੱਚ ਵੀ ਪਾਰਟੀ ਦੀ ਹਾਲਤ ਬਹੁਤ ਬਿਹਤਰ ਹੈ, ਲੋਕ ਸੂਬੇ ਵਿੱਚ ਕਾਂਗਰਸ ਦਾ ਰਾਜ ਲਿਆਉਣ ਲਈ ਉਤਾਵਲੇ ਹਨ। ਮੌਜੂਦਾ ਆਪ ਸਰਕਾਰ ਤੋਂ ਪੰਜਾਬ ਦੇ ਲੋਕ ਦੁੱਖੀ ਹਨ ਜਿਸ ਕਾਰਨ ਜਲਦ ਤੋਂ ਜਲਦ ਲੋਕ ਮਾਨ ਸਰਕਾਰ ਤੋਂ ਕਿਨਾਰਾ ਕਰਨਾ ਚਾਹੁੰਦੇ ਹਨ। ਸੁਰਿੰਦਰ ਸਿੰਘ ਰਾਣਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਵੀ ਉਹਨਾਂ ਨੂੰ ਦੁਬਾਰਾ ਮਿਲੀ ਸੂਬੇ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਲਈ ਵਧਾਈ ਦੇਣ ਪਹੁੰਚੇ। ਇਸ ਮੌਕੇ ਉਹਨਾਂ ਪ੍ਰਵਾਸੀ ਪੰਜਾਬੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਸੰਬਧੀ ਭੁਪੇਸ ਬਾਘੇਲ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨਾਲ ਵੀ ਡੂੰਘੀਆਂ ਵਿਚਾਰਾਂ ਕੀਤੀਆਂ। ਸੁਰਿੰਦਰ ਸਿੰਘ ਰਾਣਾ ਨੇ ਪਾਰਟੀ ਦੇ ਕੁਝ ਆਗੂਆਂ ਵਿੱਚ ਥੋੜ੍ਹੀ ਜਿਹੀ ਚੱਲ ਰਹੀ ਖਟਾਸ ਸੰਬਧੀ ਕਿਹਾ ਕਿ ਜਿੱਥੇ 2 ਭਾਂਡੇ ਹੋਣ ਉਹ ਕਦੀ-ਕਦਾਈ ਆਪਸ ਵਿੱਚ ਖੜਕ ਵੀ ਸਕਦੇ ਹਨ, ਉਂਝ ਪਾਰਟੀ ਵਿੱਚ ਸਾਰਾ ਕੁਝ ਅਨੁਸ਼ਾਸਨ ਤੇ ਸੰਜੀਦਗੀ ਵਿੱਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਵੱਲੋਂ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ, ਅਭਿਜੀਤ ਦੀਪਕੇ ਬਣੇ ਨੈਸ਼ਨਲ ਕਨਵੀਨਰ

ਯੂਰਪ ਦੀ ਕਾਂਗਰਸ ਸੰਬਧੀ ਉਹਨਾਂ ਕਿਹਾ ਯੂਰਪ ਦਾ ਸਮੁੱਚਾ ਕਾਂਗਰਸੀ ਢਾਂਚਾ ਕੁਲ ਹਿੰਦ ਕਾਂਗਰਸ ਦੀ ਹਾਈ ਕਮਾਨ ਦੇ ਨਾਲ ਹੈ ਤੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ ਲਈ ਕਮਰ ਕੱਸੀ ਹੋਈ ਹੈ।ਇੰਡੀਅਨ ਓਵਰਸੀਜ਼ ਕਾਂਗਰਸ ਯੂਰਪ ਦੀ ਸਮੁੱਚੀ ਆਗੂ ਟੀਮ ਵੀ ਪਾਰਟੀ ਦੀ ਚੜ੍ਹਦੀ ਕਲਾ ਲਈ ਡੋਰ-ਟੂ-ਡੋਰ ਦੇ ਐਕਸ਼ਨ ਵਿੱਚ ਹੈ। ਹਾਈ ਕਮਾਨ ਜੇਕਰ ਕਿਸੇ ਨੌਜਵਾਨ ਆਗੂ ਨੂੰ ਚੋਣਾਂ ਵਿੱਚ ਟਿਕਟਾਂ ਦੇਣ ਦਾ ਫੈਸਲਾ ਕਰਦਾ ਹੈ ਤਾਂ ਇਹ ਪਾਰਟੀ ਲਈ ਚੰਗਾ ਸੰਕੇਤ ਹੈ ਕਿਉਂ ਕਿ ਜਿਹੜੇ ਆਗੂ ਉਮਰ ਹੰਢਆ ਚੁੱਕੇ ਹਨ, ਉਹ ਬਿਨ੍ਹਾਂ ਕਹੇ ਹੀ ਪਾਰਟੀ ਤੋਂ ਬਾਹਰ ਹੋ ਰਹੇ ਹਨ। ਪਾਰਟੀ ਨੂੰ ਦੇਸ਼ ਭਰ ਵਿੱਚ ਯੂਥ ਵਰਗ ਹੀ ਅੱਗੇ ਲਿਆਂਦਾ ਸਕਦਾ ਹੈ। ਇਸ ਲਈ ਯੂਥ ਆਗੂਆਂ ਦੀ ਜ਼ਿੰਮੇਵਾਰੀ ਲੱਗਣੀ ਚਾਹੀਦੀ ਹੈ ਤਾਂ ਕਿ ਉਹ ਆਪਣੇ-ਆਪਣੇ ਹਲਕੇ ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣ ਤੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News