ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਫੌਜੀਆਂ ਦੀ ਯਾਦ ਚ 20 ਵਾਂ ਸ਼ਰਧਾਂਜਲੀ ਸਮਾਗਮ ਆਯੋਜਿਤ
Tuesday, Aug 04, 2026 - 12:51 PM (IST)
ਮਿਲਾਨ,ਇਟਲੀ (ਸਾਬੀ ਚੀਨੀਆ) ਦੂਜੀ ਸੰਸਾਰ ਜੰਗ 'ਚ ਸ਼ਹੀਦ ਹੋਏ ਭਾਰਤੀ ਸਿੱਖ ਅਤੇ ਹੋਰਨਾਂ ਫੌਜੀਆਂ ਦਾ 20ਵਾਂ ਸ਼ਰਧਾਂਜਲੀ ਸਮਾਗਮ ਇਟਲੀ ਦੇ ਸ਼ਹਿਰ ਫੋਰਲੀ 'ਚ ਵਰਲੱਡ ਸਿੱਖ ਸ਼ਹੀਦ ਮਿਲਟਰੀ (ਰਾਜਿ) ਇਟਲੀ ਵਲੋਂ ਕਰਵਾਇਆ ਗਿਆ। ਜਿਸ ਵਿੱਚ ਇਟਲੀ ਭਰ ਤੋਂ ਵੱਖ-ਵੱਖ ਸਿੱਖ ਜੱਥੇਬੰਦੀਆਂ, ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਟਾਲੀਅਨ ਅਤੇ ਭਾਰਤੀ ਭਾਈਚਾਰੇ ਨੇ ਸ਼ਿਰਕਤ ਕੀਤੀ। ਸ਼ਰਧਾਂਜਲੀ ਸਮਾਗਮ ਦੀ ਆਰੰਭਤਾ ਮੌਕੇ ਫੋਰਲੀ ਦੀ ਸੰਗਤ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਜਾਪ ਕਰਾਏ ਗਏ। ਭੋਗ ਉਪਰੰਤ ਬੱਚਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।



ਜਿਸ ਤੋਂ ਬਾਅਦ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਨੇ ਆਪਣੀ ਸਟੇਜ ਆਰੰਭ ਕਰ ਦਿੱਤੀ।ਜਿਹੜੀ ਜਗ੍ਹਾ 'ਤੇ ਸਿੱਖ ਫੌਜੀਆਂ ਦੇ ਬੁੱਤ ਸਥਾਪਿਤ ਹਨ, ਵਰਲੱਡ ਸਿੱਖ ਸ਼ਹੀਦ ਮਿਲਟਰੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸਤਿਨਾਮ ਸਿੰਘ, ਜਸਵੀਰ ਸਿੰਘ ਧਨੋਤਾ, ਇਕਬਾਲ ਸਿੰਘ ਸੋਢੀ ਤੇ ਕਰਮਜੀਤ ਸਿੰਘ ਬੂਰੇ ਜੱਟਾਂ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਲੇਨੋ, ਇੰਦਰਜੀਤ ਕਾਲਾ ਤੇ ਰਾਵਿੰਦਰ ਸਿੰਘ ਭਾਊ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਸਿੱਖ ਫੌਜੀਆਂ ਦੀ ਯਾਦਗਾਰ 'ਤੇ ਫੋਰਲੀ ਸ਼ਹਿਰ ਦੇ ਪਾਦਰੀ ਨੇ ਅਰਦਾਸ ਕੀਤੀ।


ਫਿਰ ਗਿਆਨੀ ਬਲਜਿੰਦਰ ਸਿੰਘ ਨੇ ਅਰਦਾਸ ਕਰਕੇ ਫੌਜੀਆਂ ਨੂਂ ਸ਼ਰਧਾਂਜਲੀ ਭੇਂਟ ਕੀਤੀ। ਫੋਰਲੀ ਸ਼ਹਿਰ ਦੇ ਮੇਅਰ ਨੇ ਪੁਲਿਸ ਵਲੋਂ ਸ਼ਰਧਾ ਦਾ ਫੁੱਲ ਭੇਂਟ ਕੀਤੇ। ਸ਼ਹੀਦ ਫੌਜੀਆਂ ਦੇ 20ਵੇਂ ਸ਼ਰਧਾਂਜਲੀ ਸਮਾਗਮ ਵਿਚ ਇੰਡੀਆ ਦੀ ਧਰਤੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਸ਼ਮੂਲੀਅਤ ਕੀਤੀ ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਲ ਹੋਣ ਦੇ ਲਈ ਇਟਲੀ ਦੇ ਹੋਰ ਬਹੁਤ ਗੁਰੂ ਘਰਾਂ ਤੋਂ ਬੱਸਾਂ ਰਾਹੀ ਸੰਗਤਾਂ ਆਈਆਂ। ਇਸ ਮੌਕੇ ਭਾਰਤੀ ਕੌਂਸਲੇਟ ਮਿਲਾਨ ਦੇ ਅਧਿਕਾਰੀ ਵੀ ਸ਼ਾਮਲ ਹੋਏ ਤੇ ਉਹਨਾਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮਾਗਮ ਵਿੱਚ ਇਟਲੀ ਦੇ ਵੱਖ-ਵੱਖ ਸ਼ਹਿਰਾਂ ਫੋਰਲੀ, ਫੋਰਲੀ ਪੋਪਲੀ, ਫਾਈਂਸਾ, ਮੁਰਕਾਤੋ ਸਰਾਚੀਨੋ, ਪਾਲਾਸੋਲੋ, ਨੋਵੋਲਾਰਾ, ਮੋਦਨਾ, ਮੋਰਾਦੀ ਕੁਲ ਮਿਲਾਕੇ ਤਕਰੀਬਨ 20 ਸ਼ਹਿਰਾਂ ਦੇ ਮੇਅਰ ਤੇ ਵੱਖ ਵੱਖ ਫੌਜਾਂ ਦੇ ਮੁਖੀ, ਪੁਲਿਸ, ਕਾਰਾਬਨੇਰੀ ਪੁਲਸੀਆ ,ਲੋਕਲ ਪੁਲਿਸ ਤੇ ਮਿਨਾਊਸੇਪਾਲੇ ਤੇ ਆਜਾਦੀ ਘੁਲਾਟੀਏ ਜਲਸੈਨਾ ਦੇ ਮੁਖੀ ਵੀ ਸ਼ਾਮਿਲ ਹੋਏ, ਜਿਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਦਾ ਕਾਰਜ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦਾ ਵਿਸ਼ੇਸ਼ ਸਹਿਯੋਗ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
