ਇਟਲੀ ਦੇ ਬੋਰਗੋ ਹਰਮਾਦਾ ਵਿਖੇ 14 ਅਗਸਤ ਨੂੰ ਹੋਵੇਗਾ 10ਵਾਂ ਵਿਸ਼ਾਲ ''ਮਾਂ ਭਗਵਤੀ ਜਾਗਰਣ''
Monday, Aug 10, 2026 - 11:30 PM (IST)
ਰੋਮ (ਕੈਂਥ) : ਇਟਲੀ ਵਿੱਚ ਭਾਰਤੀ ਲੋਕਾਂ ਨੇ ਜਿੱਥੇ ਸਖ਼ਤ ਮਿਹਨਤ ਮੁਸ਼ਕਤ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ, ਉੱਥੇ ਹੀ ਹਰ ਸਾਲ ਅਨੇਕਾਂ ਅਜਿਹੇ ਧਾਰਮਿਕ ਸਮਾਗਮ ਵੀ ਕਰਵਾਏ ਜਾਂਦੇ ਹਨ ਜਿਹੜੇ ਕਿ ਸਰਬੱਤ ਦੇ ਭਲੇ ਲਈ ਹੀ ਹੁੰਦੇ ਹਨ। ਅਜਿਹਾ ਹੀ ਵਿਸ਼ਾਲ ਧਾਰਮਿਕ ਸਮਾਗਮ ਹੈ ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਹਿੰਦੂ ਮੰਦਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦਾ 'ਮਾਂ ਭਗਵਤੀ ਜਾਗਰਣ' ਮੰਦਰ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ10ਵਾਂ "ਮਾਂ ਭਗਵਤੀ ਜਾਗਰਣ" 14 ਅਗਸਤ ਦਿਨ ਸ਼ੁੱਕਰਵਾਰ 2026 ਨੂੰ ਸ਼ਾਮ ਨੂੰ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੀਨ 'ਚ 'ਡਾਲਫ਼ਿਨ' ਨੇ ਮਚਾਈ ਤਬਾਹੀ ! ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਲੱਖਾਂ ਲੋਕ
ਯੂਰਪ ਦੇ ਸਭ ਤੋਂ ਵਿਸ਼ਾਲ ਇਸ ਮਾਂ ਭਗਵਤੀ ਜਾਗਰਣ ਵਿੱਚ ਯੂਰਪ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਮਾਤਾ ਰਾਣੀ ਦੇ ਦਰਬਾਰ 'ਚ ਆਪਣੀ ਸ਼ਰਧਾ ਭਰਪੂਰ ਹਾਜ਼ਰੀ ਲਗਵਾਉਣ ਆ ਰਹੀਆਂ ਹਨ। ਇਨ੍ਹਾਂ ਵਿੱਚ ਪ੍ਰਸਿੱਧ ਗਾਇਕਾ ਸੰਦੀਪ ਕੌਰ ਮਾਛੀਵਾੜਾ, ਲੋਕ ਗਾਇਕ ਰਾਜੂ ਮਾਨ, ਵਿਸ਼ਾਲ ਰਿੱਕੀ ਤੇ ਨੀਰਜ ਸ਼ਰਮਾ ਦਾ ਨਾਮ ਜ਼ਿਕਰਯੋਗ ਹੈ। ਇਟਲੀ ਦੀਆਂ ਪ੍ਰਸਿੱਧ ਭਜਨ ਮੰਡਲੀਆਂ ਵੀ ਆਪਣੀ ਬੁਲੰਦ ਤੇ ਸੁਰੀਲੀ ਆਵਾਜ਼ ਵਿੱਚ ਮਾਤਾ ਰਾਣੀ ਦੀਆਂ ਸਾਰੀ ਰਾਤ ਭੇਂਟਾਂ ਸੰਗਤ ਨੂੰ ਸੁਣਾ ਕੇ ਭਗਤੀ ਰਸ ਵਿੱਚ ਝੂਮਣ ਲਗਾਉਣਗੀਆਂ। ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਤਰ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀਆਂ ਸਭ ਸੰਗਤਾਂ ਨੂੰ ਇਸ ਮਹਾਂ ਮਾਂ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਭਾਗਾਂ ਭਰਿਆ ਸਮਾਂ ਮੁਕੱਦਰਾਂ ਨਾਲ ਹੀ ਮਿਲ ਦਾ ਹੈ ਜਿਸ ਦਾ ਸਭ ਸੰਗਤ ਨੂੰ ਪੂਰਾ ਲਾਹਾ ਲੈਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
