ਇਟਲੀ ਦੀ ਧਰਤੀ ''ਤੇ ਪੰਜਾਬਣਾਂ ਨੇ ਪਾਈਆਂ ਧਮਾਲਾਂ, ਤੀਆਂ ਦੇ ਮੇਲੇ ''ਚ ਗੂੰਜੀਆਂ ਬੋਲੀਆਂ

Friday, Aug 07, 2026 - 07:35 AM (IST)

ਇਟਲੀ ਦੀ ਧਰਤੀ ''ਤੇ ਪੰਜਾਬਣਾਂ ਨੇ ਪਾਈਆਂ ਧਮਾਲਾਂ, ਤੀਆਂ ਦੇ ਮੇਲੇ ''ਚ ਗੂੰਜੀਆਂ ਬੋਲੀਆਂ

ਮਿਲਾਨ, ਇਟਲੀ (ਸਾਬੀ ਚੀਨੀਆਂ) : ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਸੰਭਾਭਣ ਲਈ ਇਟਲੀ ਦੇ ਜਿਲਾ ਬੈਰਗਮੋ ਦੇ ਫੈਸ਼ਨ ਰੈਂਸਟੋਰੈਂਟ ਐਂਤੀਨਿਆਤੇ ਵੱਲੋਂ ਬਰਜਾਗੋ (ਲੇਕੋ) ਵਿਖੇ ਤੀਆਂ ਮੇਲਾ ਕਰਵਾਇਆ ਗਿਆਂ ਜਿਸ ਵਿੱਚ ਪੰਜਾਬਣਾਂ ਨੇ ਪੂਰੇ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ। ਇਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ ਨੇ ਗਿੱਧਾ, ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ ਅਤੇ ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆ 'ਤੇ ਸੋਲੋ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ ਗਈ। ਜਿਸ ਤਰਾਂ ਪੰਜਾਬੀ ਗੀਤਾਂ ਤੇ ਪੰਜਾਬਣਾਂ ਵੱਲੋਂ ਨੱਚ-ਨੱਚ ਖੂਬ ਮੰਨੋਰੰਜਨ ਕੀਤਾ ਗਿਆ। ਇਸ ਦੌਰਾਨ ਇੱਦਾਂ ਲੱਗ ਰਿਹਾ ਸੀ ਜਿਵੇਂ ਇਨ੍ਹਾਂ ਮੁਟਿਆਰਾਂ ਦੇ ਗਿੱਧੇ ਦੀ ਧਮਕ ਨਾਲ ਇਟਲੀ ਹਿੱਲ ਰਹੀ ਹੋਵੇ।

ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਵੱਲੋਂ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਐਲਾਨ, ਅਭਿਜੀਤ ਦੀਪਕੇ ਬਣੇ ਨੈਸ਼ਨਲ ਕਨਵੀਨਰ

ਇਸ ਮੌਕੇ ਵੱਖ-ਵੱਖ ਮੁਟਿਆਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਵੱਸਦੀਆਂ ਹਨ ਪਰ ਹਰ ਪਰਵਾਸੀ ਪੰਜਾਬੀ ਦੇ ਦਿਲ ਵਿੱਚ ਪੰਜਾਬ ਵੱਸਦਾ ਹੈ ਤੇ ਉਨ੍ਹਾਂ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪੰਜਾਬੀ ਸੱਚਿਆਚਾਰ ਦੀ ਗੱਲ ਕਰਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾ ਸਮਝ ਸਕੇ। ਉਹਨਾਂ ਫੈਸ਼ਨ ਰੈਂਸਟੋਰੈਂਟ ਦੇ ਪ੍ਰਬੰਧਕਾਂ ਸੁਖਵਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਮੀਨੂੰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਜਿਹਨਾਂ ਇਹ ਮੇਲੇ ਦਾ ਵਧੀਆ ਆਯੋਜਨ ਆਯੋਜਨ ਕੀਤਾ। ਇਸ ਤੀਆਂ ਦਾ ਮੇਲਾ ਮੌਕੇ ਵੱਖ-ਵੱਖ ਪਰਵਾਰਮੈਂਸ ਵਿੱਚ ਭਾਗ ਲੈਣ ਵਾਲੀਆਂ ਮੁਟਿਆਰਾਂ ਨੂੰ ਤੋਹਫੇ ਵੀ ਭੇਂਟ ਕੀਤੇ ਗਏ। ਮੇਲੇ ਦੇ ਅੰਤ ਵਿੱਚ ਮੇਲੇ ਦੇ ਪ੍ਰਬੰਧਕ  ਗੁਰਪ੍ਰੀਤ ਕੌਰ ਨੇ ਆਈਆਂ ਸਾਰੀਆਂ ਪੰਜਾਬਣਾ ਦਾ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News