ਫਰਾਂਸ ਤੋਂ ਬਾਅਦ ਹੁਣ ਇਟਲੀ ''ਚ ਵੀ ਜਲਦ ਲੱਗ ਸਕਦੀ ਹੈ ਬੁਰਕੇ ''ਤੇ ਪੂਰਨ ਪਾਬੰਦੀ

Tuesday, Aug 04, 2026 - 04:09 PM (IST)

ਫਰਾਂਸ ਤੋਂ ਬਾਅਦ ਹੁਣ ਇਟਲੀ ''ਚ ਵੀ ਜਲਦ ਲੱਗ ਸਕਦੀ ਹੈ ਬੁਰਕੇ ''ਤੇ ਪੂਰਨ ਪਾਬੰਦੀ

ਇਟਲੀ (ਦਲਵੀਰ ਸਿੰਘ ਕੈਂਥ)- ਇਟਲੀ ਦੇ ਸਕੂਲਾਂ ਵਿੱਚ ਬੁਰਕੇ 'ਤੇ ਪਾਬੰਦੀ ਲਗਾਉਣ ਲਈ ਸੰਭਾਵਿਤ ਸੋਧ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਤੇ ਸਿੱਖਿਆ ਮੰਤਰੀ ਜੁਸੇਪੇ ਵਾਲਦੀਤਾਰਾ ਵਿਚਾਰ ਕਰ ਰਹੇ ਹਨ। ਇਹ ਸੋਧ ਔਰਤਾਂ ਦੇ ਮਾਣ ਅਤੇ ਮਰਦਾਂ ਤੇ ਔਰਤਾਂ ਵਿਚਕਾਰ ਸਮਾਨਤਾ ਦੇ ਮੁੱਲਾਂ ਦੀ ਪੁਸ਼ਟੀ ਕਰਨ ਲਈ ਮਹੱਤਵਪੂਰਨ ਹੈ। ਇਹ ਮੰਦਭਾਗਾ ਹੈ ਕਿ ਜਦੋਂ ਬੁਰਕੇ ਲਈ ਕੋਈ ਠੋਸ ਕਾਰਵਾਈ ਕਰਨ ਦੀ ਗੱਲ ਆਉਂਦੀ ਹੈ ਤਾਂ ਡੈਮੋਕ੍ਰੇਟਿਕ ਪਾਰਟੀ ਅਤੇ ਸੀ ਜੀ ਆਈ ਐਲ (ਜਨਤਕ ਜੱਥੇਬੰਦੀ) ਹਮੇਸ਼ਾ ਇੱਕ ਕਦਮ ਪਿੱਛੇ ਰਹਿੰਦੇ ਹਨ।ਇਹ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਦੀ ਬਜਾਏ ਵਿਵਾਦ ਅਤੇ ਲੋਕ-ਵਿਰੋਧ ਮਸਲੇ ਖੜ੍ਹੇ ਕਰਨ ਨੂੰ ਤਰਜੀਹ ਦਿੰਦੇ ਹਨ।

PunjabKesari

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇਟਲੀ ਦੇ ਸਿੱਖਿਆ ਮੰਤਰੀ ਜੁਸੇਪੇ ਵਾਲਦੀਤਾਰਾ ਨੇ ਇਟਲੀ ਦੇ ਪ੍ਰੈੱਸ ਨਾਲ ਕੀਤਾ। ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸੱਚੀ ਏਕਤਾ ਦਾ ਮੁੱਦਾ ਹੈ ਯਾਨੀ ਕਿ ਸਾਡੀਆਂ ਕਦਰਾਂ-ਕੀਮਤਾਂ ਨੂੰ ਸਾਂਝਾ ਕਰਨਾ। ਇਸ ਲਈ ਇਹ ਸਪੱਸ਼ਟ ਹੈ ਕਿ ਜੇਕਰ ਕੋਈ ਕੁੜੀ ਨਕਾਬ ਜਾਂ ਬੁਰਕਾ ਪਾਕੇ ਕਲਾਸ ਵਿੱਚ ਦਾਖਲ ਹੁੰਦੀ ਹੈ ਤਾਂ ਇਸ ਦਾ ਮਤਲਬ ਹੈ ਉਸ ਦੀ ਪਛਾਣ, ਉਸ ਵਿਅਕਤੀ ਨੂੰ ਨਾ ਪਛਾਣਨਾ ਇਹ ਕਾਰਵਾਈ ਆਪਸੀ ਤਾਲਮੇਲ ਨੂੰ ਵੀ ਨੁਕਸਾਨ ਪਹੁੰਚਾਉੇਂਦਾ ਹੈ। ਇਟਲੀ ਦੇ ਸਿੱਖਿਆ ਮੰਤਰੀ ਜੁਸੇਪੇ ਵਾਲਦੀਤਾਰਾ ਨੇ ਗੰਭੀਰਤਾ ਨਾਲ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਬੁਰਕਾ ਜਾਂ ਨਕਾਬ ਅਜਿਹੇ ਕੱਪੜਿਆਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਸਮਾਂ ਆ ਗਿਆ ਹੈ ਜੋ ਔਰਤਾਂ ਦੀ ਸ਼ਖ਼ਸੀਅਤ ਅਤੇ ਆਜ਼ਾਦੀ ਨੂੰ ਖਤਮ ਕਰਦੇ ਹਨ।ਇਹ ਪਰਦਾ ਕਰਨਾ ਲਿੰਗ ਸਮਾਨਤਾ ਦੇ ਵੀ ਵਿਰੁੱਧ ਹੈ।

ਪੜ੍ਹੋ ਇਹ ਅਹਿਮ ਖ਼ਬਰ-   ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ ਜੈਸ਼ੰਕਰ ਤੋਂ ਮੰਗੀ ਮਦਦ

ਇਹ ਕਾਰਵਾਈ ਸਕੂਲਾਂ ਤੋਂ ਸ਼ੁਰੂ ਹੋ ਬਹੁਤ ਅੱਗੇ ਤੱਕ ਜਾਂਦੀ ਹੈ, ਜਿਸ ਸੰਬਧੀ ਸੁੱਰਖਿਆ ਬਿੱਲ ਵਿੱਚ ਸੋਧ ਕਰਨ ਦੀ ਜਾਣਕਾਰੀ ਉਹਨਾਂ ਪ੍ਰੈੱਸ ਨੂੰ ਦਿੱਤੀ। ਸਿੱਖਿਆ ਮੰਤਰੀ ਜੁਸੇਪੇ ਵਾਲਦੀਤਾਰਾ ਦੇ ਬੁਰਕੇ ਸੰਬਧੀ ਇਹਨਾਂ ਵਿਚਾਰਾਂ ਤੋਂ ਕਿਆਫੇ ਲੱਗ ਰਹੇ ਹਨ ਕਿ ਹੁਣ ਫਰਾਂਸ ਤੋਂ ਬਾਅਦ ਇਟਲੀ ਵੀ ਧਾਰਮਿਕ ਕੱਟੜਤਾ ਨੂੰ ਪਛਾੜਦਿਆਂ ਬੁਰਕੇ ਨੂੰ ਪੂਰਨ ਤੌਰ 'ਤੇ ਜਨਤਕ ਥਾਵਾਂ, ਸਰਕਾਰੇ ਦਰਬਾਰੇ ਤੇ ਸਕੂਲ ਕਾਲਜਾਂ ਵਿੱਚ ਪਾਕੇ ਆਉਣ 'ਤੇ ਪਾਬੰਦੀ ਲਗਾ ਸਕਦਾ ਹੈ। ਜ਼ਿਕਰਯੋਗ ਹੈ ਕਿ ਯੂਰਪ ਦੇ ਕਈ ਦੇਸ਼ਾਂ ਨੇ ਆਪਣੇ ਸੰਸਦ ਵਿੱਚ ਜਨਤਕ ਤੌਰ 'ਤੇ ਚਿਹਰਾ ਢੱਕਣ 'ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਪੇਸ਼ ਕੀਤੇ, ਜਿਹਨਾਂ ਵਿੱਚ ਫਰਾਂਸ,ਬੈਲਜੀਅਮ, ਨੀਦਰਲੈਂਡ, ਆਸਟਰੀਆ, ਡੈਨਮਾਰਕ ਅਤੇ ਬੁਲਗਾਰੀਆ ਆਦਿ ਅਹਿਮ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News