ਇਮੀਗ੍ਰੇਸ਼ਨ ਤੇ ਕਾਨੂੰਨੀ ਮੁਸ਼ਕਲਾਂ ਦਾ ਹੋਵੇਗਾ ਹੱਲ, ਇਟਲੀ ਦੇ ਅਪ੍ਰੀਲੀਆ 'ਚ BHV ਸਰਵਿਸਿਜ਼ ਨੇ ਖੋਲ੍ਹਿਆ ਨਵਾਂ ਦਫ਼ਤਰ

Monday, Aug 03, 2026 - 05:09 AM (IST)

ਇਮੀਗ੍ਰੇਸ਼ਨ ਤੇ ਕਾਨੂੰਨੀ ਮੁਸ਼ਕਲਾਂ ਦਾ ਹੋਵੇਗਾ ਹੱਲ, ਇਟਲੀ ਦੇ ਅਪ੍ਰੀਲੀਆ 'ਚ BHV ਸਰਵਿਸਿਜ਼ ਨੇ ਖੋਲ੍ਹਿਆ ਨਵਾਂ ਦਫ਼ਤਰ

ਇਟਲੀ (ਦਲਵੀਰ ਸਿੰਘ ਕੈਂਥ) : ਭਾਰਤੀ ਭਾਈਚਾਰੇ ਨੂੰ ਇਮੀਗ੍ਰੇਸ਼ਨ ਦੀਆਂ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਲਾਂ ਲਈ ਇਟਲੀ ਦੇ ਸੂਬਾ ਲਾਸੀਓ ਤੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਸ਼ਹਿਰ ਅਪ੍ਰੀਲੀਆ ਵਿਖੇ ਬੀਐੱਚਵੀ ਸਰਵਿਸਿਜ਼ ਲਾਤੀਨਾ ਦੀ ਨਵੀਂ ਬ੍ਰਾਂਚ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਦਫ਼ਤਰ ਦਾ ਉਦਘਾਟਨ ਮਾਰਕੋ ਬਚੈਂਤਾ (ਨੈਸ਼ਨਲ ਪੋਲੀਟੀਕਲ ਸੈਕਟਰੀ ਇਟਾਲੀਅਨ ਕਨਫੈਡਰੇਸ਼ਨ) ਅਤੇ ਪਾਓਲੋ ਮਾਓਲੀ (ਨੈਸ਼ਨਲ ਕੌਂਸਲਰ ਲਾਸੀਓ ਸੂਬੇ ਦੇ ਇੰਚਾਰਜ) ਵੱਲੋਂ ਸਾਂਝੇ ਤੌਰ ਰੀਬਨ ਕੱਟ ਕੇ ਕੀਤਾ ਗਿਆ।

PunjabKesari

ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬ੍ਰਾਂਚ ਦੇ ਮੁਖੀ ਭਵਸ਼ਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਜਿਵੇਂ ਲਾਤੀਨਾ ਵਾਲੀ ਬ੍ਰਾਂਚ ਵਿੱਚ ਗਾਹਕਾਂ ਲਈ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਸਨ, ਉਸੇ ਤਰ੍ਹਾਂ ਹੀ ਪੁਰਜ਼ੋਰ ਮੰਗ ਤੇ ਹੁਣ ਅਪ੍ਰੀਲੀਆ ਵਿਖੇ ਨਵਾਂ ਦਫ਼ਤਰ ਖੋਲ੍ਹਿਆ ਗਿਆ ਹੈ ਜਿਸ ਵਿੱਚ ਹਵਾਈ ਜਹਾਜ਼, ਰੇਲ ਤੇ ਬੱਸ ਟਿਕਟ, ਵੀਜ਼ਾ, ਪਾਸਪੋਰਟ ਤੇ ਇਮੀਗ੍ਰੇਸ਼ਨ ਸੇਵਾਵਾਂ, ਕਾਨੂੰਨੀ ਸਹਾਇਤਾ, ਇਟਾਲੀਅਨ ਨਾਗਰਿਕਤਾ ਤੇ ਨਿਵਾਸ, ਦਸਤਾਵੇਜ਼ ਅਨੁਵਾਦ ਤੇ ਕਾਨੂੰਨੀਕਰਨ, ਮਨੀ ਟਰਾਂਸਫ਼ਰ, ਡਰਾਈਵਿੰਗ ਲਾਇਸੰਸ ਦੀ ਤਬਦੀਲੀ ਆਦਿ ਹੋਰ ਬਹੁਤ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਫਤੇ ਦੇ ਕੰਮਕਾਜੀ ਦੇ ਦਿਨਾਂ ਵਿੱਚ ਜਿਵੇਂ ਰੂਸੋ ਦਨੈਲੇ, (criminal and civil law) ਅਨਦੀਆਂ (civil law) ਅਟੋਸ਼ (immigration ਮਾਹਰ) ਤੇ ਵਾਲੀਨਤੀਨਾ ਸਮੇਤ ਇਹ ਸਾਰੇ ਇਟਾਲੀਅਨ ਵਕੀਲ ਹਾਜ਼ਰ ਰਹਿਣਗੇ। ਇਹ ਵਕੀਲ ਜ਼ਿਆਦਾਤਰ ਅਪੁਆਇੰਟਮੈਂਟ (Appointment) ਅਤੇ ਬਿਨਾਂ (Appointment) ਦੇ ਸੇਵਾਵਾਂ ਪ੍ਰਦਾਨ ਕਰਨਗੇ।

PunjabKesari

ਇਸ ਮੌਕੇ ਮਾਰਕੋ ਬਚੈਂਤਾ ਤੇ ਪਾਓਲੋ ਮਾਓਲੀ ਵਲੋਂ ਆਉਣ ਵਾਲੇ ਸਾਲ ਲਈ ਹੋਣ ਵਾਲੀਆਂ ਲਾਸੀਓ ਸੂਬੇ ਤੇ ਜ਼ਿਲ੍ਹਾ ਲਾਤੀਨਾ ਦੇ ਕੌਂਸਲਰ ਵਜੋਂ ਭਵਸ਼ਰਨ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਲਈ ਉਨ੍ਹਾਂ ਵੱਲੋਂ ਲਿਖਤੀ ਪੱਤਰ 'ਤੇ ਦਸਤਖ਼ਤ ਵੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਬੀਐੱਚਵੀ ਸਰਵਿਸਿਜ਼ ਦੀਆਂ ਸੇਵਾਵਾਂ ਦਾ ਅਪ੍ਰੀਲੀਆ ਅਤੇ ਨੇੜੇ ਦੇ ਇਲਾਕੇ ਦੇ ਸਮੂਹ ਇਟਾਲੀਅਨ ਅਤੇ ਵਿਦੇਸ਼ੀ ਭਾਈਚਾਰੇ ਨੂੰ ਢੁੱਕਵਾਂ ਲਾਭ ਹੋਵੇਗਾ। ਤਕਰੀਬਨ 20 ਸਾਲ ਦੇ ਅਣਥੱਕ ਤਜਰਬੇ ਦਾ ਸਬੂਤ ਹੈ ਕਿ ਇਹ ਦਫਤਰ ਪੰਜਾਬੀ ਅੰਗਰੇਜ਼ੀ ਇਟਾਲੀਅਨ ਤੋਂ ਇਲਾਵਾ ਧਾਲੀਵਾਲ ਪਰਿਵਾਰ ਬੰਗਾਲੀ ਅਤੇ ਉਰਦੂ ਭਾਸ਼ਾ ਦਾ ਵੀ ਢੁੱਕਵਾਂ ਗਿਆਨ ਰੱਖਦਾ ਹੈ ਅਤੇ ਇਸ ਖੇਤਰ ਵਿੱਚ ਇਟਲੀ ਦੀਆਂ ਸਰਕਾਰੀ ਅਦਾਰਿਆਂ ਨਾਲ ਅੰਤਰ-ਰਾਸ਼ਟਰੀ ਪੱਧਰ ਤੇ ਟਰਾਂਸਲੇਟ ਤੇ ਇੰਟਰਪਰੈਟਰ ਵਜੋਂ ਕੰਮ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News