ਇਟਲੀ ''ਚ ਵੱਡਾ ਹਾਦਸਾ: ਕੈਂਪਰ ਵੈਨ ਤੇ ਬੱਸ ਦੀ ਆਹਮੋ-ਸਾਹਮਣੀ ਟੱਕਰ ਨਾਲ ਮਚਿਆ ਚੀਕ-ਚਿਹਾੜਾ, 6 ਲੋਕਾਂ ਦੀ ਮੌਤ

Monday, Aug 03, 2026 - 02:24 AM (IST)

ਇਟਲੀ ''ਚ ਵੱਡਾ ਹਾਦਸਾ: ਕੈਂਪਰ ਵੈਨ ਤੇ ਬੱਸ ਦੀ ਆਹਮੋ-ਸਾਹਮਣੀ ਟੱਕਰ ਨਾਲ ਮਚਿਆ ਚੀਕ-ਚਿਹਾੜਾ, 6 ਲੋਕਾਂ ਦੀ ਮੌਤ

ਇਟਲੀ (ਦਲਵੀਰ ਸਿੰਘ ਕੈਂਥ) : ਅੱਜ ਦੁਪਹਿਰ ਕਰੀਬ 2 ਵਜੇ 79 ਬਿਸ ਤੇਰਨਾਨਾ ਸੂਬਾ ਰੋਡ 'ਤੇ ਇੱਕ ਕੈਂਪਰ ਵੈਨ, ਬੱਸ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਹ ਹਾਈਵੇਅ, ਜੋ ਕਿ ਰੀਏਤੀ ਅਤੇ ਤੇਰਨੀ ਸ਼ਹਿਰਾਂ ਨੂੰ ਆਪਸ ਵਿਚ ਜੋੜਦਾ ਹੈ। ਇਸ ਬੇਹੱਦ ਮੰਦਭਾਗੇ ਹਾਦਸੇ ਵਿੱਚ ਵਾਹਨਾਂ ਦੇ ਪਰਖੱਚੇ ਉੱਡ ਗਏ, ਜਿਸ ਨਾਲ 6 ਲੋਕਾਂ ਦੀ ਮੌਤ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਘਟਨਾ ਕੋਲੀ ਸੁਲ ਵੇਲੀਨੋ ਸ਼ਹਿਰ ਨੇੜੇ ਘਟੀ, ਜਿਸ ਕਾਰਨ ਇਲਾਕੇ ਵਿੱਚ ਮਾਹੌਲ ਗਮਗੀਨ ਹੋ ਗਿਆ।

PunjabKesari

ਜਾਣਕਾਰੀ ਅਨੁਸਾਰ ਇਹ ਹਾਦਸਾ ਕੈਂਪਰ ਵੈਨ ਅਤੇ ਬੱਸ ਵਿੱਚਕਾਰ ਆਹਮੋ-ਸਾਹਮਣੇ ਬਹੁਤ ਹੀ ਭਿਆਨਕ ਢੰਗ ਨਾਲ ਹੋਇਆ। ਕੈਂਪਰ ਵੈਨ ਜਿਹੜੀ ਕਿ ਤੇਰਨੀ ਵੱਲ ਜਾ ਰਹੀ ਸੀ ਅਤੇ ਬੱਸ ਸਵਾਰੀਆਂ ਨਾਲ ਭਰੀ ਹੋਈ ਰੀਏਤੀ ਵੱਲ ਜਾ ਰਹੀ ਸੀ। ਜਦੋਂ ਇਹ ਵਹੀਕਲ ਇੱਕ ਦੂਜੇ ਦੇ ਨੇੜੇ ਆਏ ਤਾਂ ਕੰਟਰੋਲ ਗੁਆ ਬੈਠੇ, ਜਿਸ ਕਾਰਨ ਇਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ ਅਤੇ ਬਾਅਦ ਵਿੱਚ ਇਨ੍ਹਾਂ ਦੋਵਾਂ ਵਿੱਚ ਇੱਕ ਕਾਰ ਜਿਹੜੀ ਕਿ ਰੁਕ ਨਾ ਸਕੀ ਅਤੇ ਇਨ੍ਹਾਂ ਵਿੱਚ ਜਾ ਵੱਜੀ।

ਇਹ ਵੀ ਪੜ੍ਹੋ : ਸ਼ਾਂਤੀ ਰੈਲੀ ਦੌਰਾਨ ਹੋ ਗਿਆ ਵੱਡਾ ਧਮਾਕਾ ! ਸੜਕ 'ਤੇ ਵਿਛ ਗਈਆਂ ਲਾਸ਼ਾਂ, ਖੈਬਰ ਪਖਤੂਨਖਵਾ 'ਚ ਹਾਈ ਅਲਰਟ

ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪ੍ਰਸ਼ਾਸ਼ਨ, ਐਂਬੂਲੈਂਸ ਅਤੇ ਰਾਹਤ ਦਸਤੇ ਵੱਡੀ ਗਿਣਤੀ ਵਿੱਚ ਪਹੁੰਚ ਗਏ ਅਤੇ ਤੁਰੰਤ ਪੀੜਤ ਲੋਕਾਂ ਨੂੰ ਵਾਹਨਾਂ ਵਿੱਚੋਂ ਬਾਹਰ ਕੱਢਣ ਲੱਗੇ। ਜ਼ਖਮੀਆਂ ਨੂੰ ਤਰੁੰਤ ਨੇੜੇ ਦੇ ਹਸਤਪਾਲਾਂ ਵਿੱਚ ਏਅਰ ਐਂਬੂਲੈਂਸ ਰਾਹੀਂ ਦਾਖ਼ਲ ਕਰਵਾਇਆ ਗਿਆ, ਜਦੋਂਕਿ 6 ਲੋਕ ਘਟਨਾ ਸਥਾਨ 'ਤੇ ਹੀ ਦਮ ਤੋੜ ਗਏ। ਹਾਦਸੇ ਵਿਚ 30 ਤੋਂ ਵੱਧ ਜਿਹੜੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ, ਉਹਨਾਂ ਵਿਚੋਂ ਵੀ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਨਾਲ ਕਈ ਘੰਟੇ ਆਵਾਜਾਈ ਵਿੱਚ ਵਿਗਨ ਪੈਣ ਕਾਰਨ ਇਨ੍ਹਾਂ ਰੋਡਾਂ ਦੇ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਾਰਨਾ ਪਿਆ। ਪੁਲਸ ਘਟਨਾ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News