ਕੈਨੇਡਾ ਦੇ ਵੈਨਕੂਵਰ 'ਚ ਚੀਨ ਖਿਲਾਫ ਪ੍ਰਦਰਸ਼ਨ, ਭਾਰਤੀ ਤੇ ਤਿੱਬਤੀ ਲੋਕਾਂ ਨੇ ਲਿਆ ਹਿੱਸਾ

07/28/2020 7:57:31 AM

ਵੈਨਕੂਵਰ-  ਚੀਨ ਖਿਲਾਫ ਪੂਰੀ ਦੁਨੀਆ ਦਾ ਗੁੱਸਾ ਵੱਧਦਾ ਜਾ ਰਿਹਾ ਹੈ ਅਤੇ ਇਸ ਦੀ ਇਕ ਝਲਕ ਕੈਨੇਡਾ ਦੇ ਵੈਨਕੂਵਰ ਵਿਚ ਵੀ ਵੇਖਣ ਨੂੰ ਮਿਲੀ ਹੈ। ਇੱਥੇ ਚੀਨੀ ਕੌਂਸਲੇਟ ਦਫਤਰ ਨੇੜੇ ਵੈਨਕੂਵਰ ਆਰਟ ਗੈਲਰੀ ਦੇ ਬਾਹਰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਖਿਲਾਫ ਵਿਰੋਧ ਪ੍ਰਦਰਸ਼ਨ ਹੋਇਆ।

vਚੀਨੀ ਕਮਿਊਨਿਸਟ ਪਾਰਟੀ (ਸੀ. ਪੀ. ਸੀ.) ਦੇ ਸ਼ਾਸਨ ਦੇ ਵਿਰੋਧ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਐਤਵਾਰ ਨੂੰ ਹੋਏ ਇਸ ਵਿਰੋਧ ਪ੍ਰਦਰਸ਼ਨ ਵਿਚ ਉਹ ਲੋਕ ਸ਼ਾਮਲ ਹੋਏ ਜੋ ਅਸਲ ਵਿਚ ਚੀਨ, ਹਾਂਗਕਾਂਗ, ਤਿੱਬਤ, ਸ਼ਿਨਜਿਆਂਗ, ਭਾਰਤ ਅਤੇ ਫਿਲਪੀਨਜ਼ ਦੇ ਰਹਿਣ ਵਾਲੇ ਹਨ ਪਰ ਹੁਣ ਉਨ੍ਹਾਂ ਕੋਲ ਕੈਨੇਡੀਅਨ ਨਾਗਰਿਕਤਾ ਹੈ।
 

ਵੈਨਕੂਵਰ ਵਿਚ ਲਗਾਤਾਰ ਹੋ ਰਹੇ ਪ੍ਰਦਰਸ਼ਨ

ਪ੍ਰਦਰਸ਼ਨਕਾਰੀਆਂ ਨੇ ਹਾਂਗਕਾਂਗ ਅਤੇ ਤਿੱਬਤ ਦੇ ਲੋਕਾਂ 'ਤੇ ਹੋ ਰਹੇ ਅੱਤਿਆਚਾਰ ਕਾਰਨ ਚੀਨੀ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਦੋ ਕੈਨੇਡੀਅਨਾਂ ਮਾਈਕਲ ਕੋਰਵਿਗ ਅਤੇ ਮਾਈਕਲ ਸਪੋਵਰ ਨੂੰ ਚੀਨੀ ਸਰਕਾਰ ਦੀ ਹਿਰਾਸਤ 'ਚੋਂ ਮੁਕਤ ਕਰਵਾਉਣ ਲਈ ਦਖਲ ਦੇਣ। ਜੁਲਾਈ ਦੀ ਸ਼ੁਰੂਆਤ ਵਿਚ ਇਕ ਵਿਰੋਧ ਪ੍ਰਦਰਸ਼ਨ ਹੋਇਆ ਸੀ ਅਤੇ ਲੋਕਾਂ ਵਲੋਂ ਇਸ ਦਾ ਸਮਰਥਨ ਵੀ ਕੀਤਾ ਗਿਆ ਸੀ। ਇਸ ਪ੍ਰਦਰਸ਼ਨ ਵਿਚ ਕੈਨੇਡਾ ਤਿੱਬਤ ਕਮੇਟੀ ਅਤੇ ਤਿੱਬਤੀ ਕਮਿਊਨਿਟੀ, ਫਰੈਂਡਜ਼ ਆਫ ਕੈਨੇਡਾ ਐਂਡ ਇੰਡੀਆ ਆਰਗੇਨਾਈਜ਼ੇਸ਼ਨ, ਗਲੋਬਲ ਪਿਨੋਏ ਡਾਇਸਪੋਰਾ ਕੈਨੇਡਾ, ਵੈਨਕੂਵਰ ਸੁਸਾਇਟੀ ਆਫ਼ ਫ੍ਰੀਡਮ, ਡੈਮੋਕ੍ਰੇਸੀ ਅਤੇ ਚੀਨ ਵਿਚ ਮਨੁੱਖੀ ਅਧਿਕਾਰਾਂ ਵਰਗੀਆਂ ਸੰਸਥਾਵਾਂ ਨੇ ਹਿੱਸਾ ਲਿਆ। ਕੋਰੋਨਾ ਕਾਰਨ ਹਰ ਸੰਗਠਨ ਨੂੰ ਸਿਰਫ 50 ਮੈਂਬਰ ਲਿਆਉਣ ਦੀ ਆਗਿਆ ਸੀ।

ਇਕ ਹਫਤੇ ਪਹਿਲਾਂ ਟੋਰਾਂਟੋ ਵਿਚ ਚੀਨੀ ਕਮਿਊਨਿਸਟ ਪਾਰਟੀ ਅਤੇ ਇਸ ਦੀਆਂ ਕੱਟੜਪੰਥੀ ਨੀਤੀਆਂ ਖ਼ਿਲਾਫ਼ ਵਿਰੋਧ ਵਿਚ ਪ੍ਰਦਰਸ਼ਨ ਹੋਇਆ ਸੀ। ਉਸ ਵਿਰੋਧ ਵਿਚ 100 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਟੋਰਾਂਟੋ ਵਿਚ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਕਮਿਊਨਿਸਟ ਪਾਰਟੀ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਤਿੱਬਤ ਅਤੇ ਹਾਂਗਕਾਂਗ ਨੂੰ ਆਜ਼ਾਦ ਕਰ ਦੇਣ। ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਵੀ ਉਠਾਇਆ ਗਿਆ ਸੀ। ਕੈਨੇਡਾ ਅਤੇ ਚੀਨ ਵਿਚਾਲੇ ਤਣਾਅ ਸਾਲ 2018 ਤੋਂ ਜਾਰੀ ਹੈ। ਚੀਨੀ ਕੰਪਨੀ ਹੁਆਵੇਈ ਦੇ ਤਤਕਾਲੀਨ ਮੁੱਖ ਵਿੱਤੀ ਅਧਿਕਾਰੀ ਮੇਂਗ ਵੈਨਝੋਊ ਨੂੰ ਇਕ ਅਮਰੀਕੀ ਵਾਰੰਟ ਤਹਿਤ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਮੇਂਗ 'ਤੇ ਜਾਸੂਸੀ ਦਾ ਇਲਜ਼ਾਮ ਲਗਾਇਆ ਗਿਆ ਸੀ। ਇਸ ਤੋਂ ਬਾਅਦ ਕੈਨੇਡੀਅਨ ਨਾਗਰਿਕਾਂ ਅਤੇ ਸਾਬਕਾ ਡਿਪਲੋਮੈਟਾਂ ਮਾਈਕਲ ਕੌਵਾਰੀ ਅਤੇ ਕਾਰੋਬਾਰੀ ਮਾਈਕਲ ਸਪੈਵਰ ਨੂੰ ਵੀ ਜਾਸੂਸੀ ਦੇ ਦੋਸ਼ ਵਿੱਚ ਚੀਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।


Lalita Mam

Content Editor

Related News