ਪ੍ਰਿੰਸ ਵਿਲੀਅਮ, ਕੇਟ ਅਤੇ ਪ੍ਰਿੰਸ ਹੈਰੀ ਵਿਚਕਾਰ ਲੱਗੀ ਦੌੜ, ਜਾਣੋ ਕਿਸ ਨੇ ਮਾਰੀ ਬਾਜ਼ੀ (ਦੇਖੋ ਤਸਵੀਰਾਂ)

02/07/2017 7:50:57 AM

ਲੰਡਨ— ਇੰਗਲੈਂਡ ਦੇ ਪ੍ਰਿੰਸ ਵਿਲੀਅਮ, ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਅਤੇ ਪ੍ਰਿੰਸ ਹੈਰੀ ਨੇ ਕੁਈਨ ਐਲਿਜ਼ਾਬੇਥ ਓਲੰਪਿਕ ਪਾਰਕ ਵਿਚ 50 ਮੀਟਰ ਦੀ ਦੌੜ ਵਿਚ ਹਿੱਸਾ ਲਿਆ। ਇਸ ਮੈਰਾਥਨ ਦੌੜ ਦਾ ਆਯੋਜਨ ''ਮੈਂਟਲ ਹੈਲਥ ਕੰੰਪੇਨ ਹੈਡਸ ਟੂਗੈਦਰ'' ਨੂੰ ਪਰਮੋਟ ਕਰਨ ਲਈ ਕੀਤਾ ਗਿਆ ਸੀ। ਇਸ ਦੌੜ ਵਿਚ ਪ੍ਰਿੰਸ ਹੈਰੀ ਨੇ ਆਪਣੇ ਭਰਾ ਅਤੇ ਭਾਬੀ ਨੂੰ ਹਰਾ ਦਿੱਤਾ। ਉਹ ਦੋਹਾਂ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਪਹਿਲਾਂ ਮੰਜ਼ਿਲ ਤੱਕ ਪੁੱਜੇ। ਇਸ ਦੌੜ ਵਿਚ ਪ੍ਰਿੰਸ ਵਿਲੀਅਮ ਦੂਜੇ ਨੰਬਰ ਅਤੇ ਕੇਟ ਤੀਜੇ ਨੰਬਰ ''ਤੇ ਰਹੀ। ਇਹ ਮੁਕਾਬਲਾ ਇਨ੍ਹਾਂ ਤਿੰਨਾਂ ਵਿਚਕਾਰ ਹੀ ਸੀ, ਜਦੋਂ ਕਿ ਹਜ਼ਾਰਾਂ ਲੋਕ ਉਨ੍ਹਾਂ ਦੀ ਇਸ ਦੌੜ ਦੇ ਗਵਾਹ ਬਣੇ। ਵਿਲੀਅਮ ਨੇ ਦੌੜ ਖਤਮ ਕਰਦੇ ਹੀ ਕੇਟ ਨੂੰ ਗਲੇ ਲਗਾ ਲਿਆ।

Kulvinder Mahi

News Editor

Related News