ਰਣਬੀਰ ਕਪੂਰ ਤੇ ਸ਼ਾਹਰੁਖ ਖ਼ਾਨ ਨੂੰ ਪਿੱਛੇ ਛੱਡ ਵਿਰਾਟ ਕੋਹਲੀ ਨੇ ਮਾਰੀ ਵੱਡੀ ਬਾਜ਼ੀ, ਛਿੜੀ ਹਰ ਪਾਸੇ ਚਰਚਾ

Wednesday, Jun 19, 2024 - 11:03 AM (IST)

ਰਣਬੀਰ ਕਪੂਰ ਤੇ ਸ਼ਾਹਰੁਖ ਖ਼ਾਨ ਨੂੰ ਪਿੱਛੇ ਛੱਡ ਵਿਰਾਟ ਕੋਹਲੀ ਨੇ ਮਾਰੀ ਵੱਡੀ ਬਾਜ਼ੀ, ਛਿੜੀ ਹਰ ਪਾਸੇ ਚਰਚਾ

ਮੁੰਬਈ : ਕ੍ਰਿਕਟ ਖਿਡਾਰੀ ਵਿਰਾਟ ਕੋਹਲੀ 2023 ’ਚ 22.79 ਕਰੋੜ ਅਮਰੀਕੀ ਡਾਲਰ ਦੇ ਬ੍ਰਾਂਡ ਮੁੱਲ ਦੇ ਨਾਲ ਭਾਰਤ ਦੇ ਸਭ ਤੋਂ ਮਹਿੰਗੇ ਸੈਲੀਬ੍ਰਿਟੀ ਬਣ ਗਏ ਹਨ। ਸਲਾਹਕਾਰ ਕੰਪਨੀ ਕ੍ਰਾਲ ਨੇ ਇਕ ਰਿਪੋਰਟ ’ਚ ਕਿਹਾ ਹੈ ਕਿ ਕੋਹਲੀ ਨੇ ਰਣਵੀਰ ਸਿੰਘ ਨੂੰ ਪਿੱਛੇ ਛੱਡਦੇ ਹੋਏ 2022 ਦੇ 17.69 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਦੇ ਮੁਕਾਬਲੇ 29 ਫੀਸਦੀ ਦੀ ਬੜ੍ਹਤ ਹਾਸਲ ਕੀਤੀ ਹੈ। ਰਣਵੀਰ ਸਿੰਘ 20.31 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਦੂਜੇ ਸਥਾਨ ’ਤੇ ਰਹੇ। ਹਾਲਾਂਕਿ ਪਿਛਲੇ ਸਾਲ ਉਹ ਪਹਿਲੇ ਸਥਾਨ ’ਤੇ ਸਨ। 

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

ਕ੍ਰਾਲ ਦੀ ਸੈਲੀਬ੍ਰਿਟੀ ਬਾਂਡ ਮੁਲਾਂਕਣ ਰਿਪੋਰਟ 2023 ਅਨੁਸਾਰ, ਕੋਹਲੀ ਦੀ ਬ੍ਰਾਂਡ ਕੀਮਤ ਹਾਲੇ ਵੀ 2020 ਦੇ 23.77 ਕਰੋੜ ਡਾਲਰ ਦੇ ਪੱਧਰ ਤੱਕ ਨਹੀਂ ਪੁੱਜ ਸਕੀ ਹੈ। ‘ਜਵਾਨ’ ਤੇ ‘ਪਠਾਨ’ ਵਰਗੀਆਂ ਫ਼ਿਲਮਾਂ ਦੀ ਸਫ਼ਲਤਾ ’ਤੇ ਸਵਾਰ ਹੋ ਕੇ 58 ਸਾਲਾ ਅਦਾਕਾਰ ਸ਼ਾਹਰੁਖ ਖ਼ਾਨ 2023 ’ਚ ਬ੍ਰਾਂਡ ਮੁੱਲ ਦੇ ਲਿਹਾਜ਼ ਨਾਲ ਤੀਜੇ ਸਥਾਨ ’ਤੇ ਰਹੇ। ਇਸ ਦੌਰਾਨ ਉਨ੍ਹਾਂ ਦਾ ਬ੍ਰਾਂਡ ਮੁੱਲ 12.07 ਕਰੋੜ ਡਾਲਰ ਸੀ। ਖ਼ਾਨ ਦਾ ਬ੍ਰਾਂਡ ਮੁੱਲ 2022 ’ਚ 5.57 ਕਰੋੜ ਡਾਲਰ ਸੀ ਤੇ ਉਹ ਇਸ ਸੂਚੀ ’ਚ 10ਵੇਂ ਸਥਾਨ ’ਤੇ ਸਨ। 

ਇਹ ਖ਼ਬਰ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦੀ ਭਰੀ ਜਵਾਨੀ 'ਚ ਹੋਈ ਮੌਤ

ਮੁਲਾਂਕਣ ਸਲਾਹਕਾਰ ਸੇਵਾਵਾਂ ਲਈ ਫਰਮ ਦੇ ਮੈਨੇਜਿੰਗ ਡਾਇਰੈਕਟਰ ਅਵੀਰਲ ਜੈਨ ਨੇ ਕਿਹਾ ਕਿ ਖ਼ਾਨ 2020 ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਸਿਖਰਲੇ 5 ਬ੍ਰਾਂਡ ਸੈਲੀਬ੍ਰਿਟੀ ਬਣੇ ਹਨ। ਖ਼ਾਨ ਦੀ ਇਸ ਜ਼ੋਰਦਾਰ ਬੜ੍ਹਤ ਕਾਰਨ ਹੋਰਨਾਂ ਹਸਤੀਆਂ ਸੂਚੀ 'ਚ ਪਿੱਛੇ ਖਿਸਕ ਗਈਆਂ ਹਨ। ਇਨ੍ਹਾਂ ’ਚ ਅਕਸ਼ੇ ਕੁਮਾਰ 2022 ਦੇ ਤੀਜੇ ਸਥਾਨ ਤੋਂ 2023 ’ਚ ਚੌਥੇ ਸਥਾਨ ’ਤੇ ਆ ਗਏ ਹਨ। ਉਨ੍ਹਾਂ ਦਾ ਬ੍ਰਾਂਡ ਮੁੱਲ 11.17 ਕਰੋੜ ਡਾਲਰ ਹੈ। 

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਰੇਣੁਕਾਸਵਾਮੀ ਕਤਲ ਕਾਂਡ 'ਚ ਨਵਾਂ ਮੋੜ, ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਨੇ ਉਡਾਏ ਹੋਸ਼

ਇਸੇ ਤਰ੍ਹਾਂ ਆਲੀਆ ਭੱਟ 10.11 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਚੌਥੇ ਸਥਾਨ ਤੋਂ ਪੰਜਵੇਂ ਸਥਾਨ ’ਤੇ ਖਿਸਕ ਗਈ। ਦੀਪਿਕਾ ਪਾਦੂਕੋਣ 2023 ’ਚ 9.6 ਕਰੋੜ ਡਾਲਰ ਦੇ ਨਾਲ ਛੇਵੇਂ ਸਥਾਨ ’ਤੇ ਰਹੀ। ਹਾਲ ਹੀ ਵਿਚ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਐੱਮ. ਐੱਸ. ਧੋਨੀ 9.58 ਕਰੋੜ ਡਾਲਰ ਦੇ ਬ੍ਰਾਂਡ ਮੁੱਲ ਨਾਲ ਸੂਚੀ ’ਚ ਸੱਤਵੇਂ ਸਥਾਨ ’ਤੇ ਰਹੇ। ਸਚਿਨ ਤੇਂਦੁਲਕਰ 9.13 ਕਰੋੜ ਡਾਲਰ ਨਾਲ ਅੱਠਵੇਂ ਸਥਾਨ ’ਤੇ ਬਣੇ ਹੋਏ ਹਨ। ਸਲਮਾਨ ਖ਼ਾਨ ਇਸ ਸੂਚੀ ’ਚ ਦਸਵੇਂ ਸਥਾਨ ’ਤੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News