ਕਿਰਗਿਸਤਾਨ ਤੇ ਸ਼੍ਰੀਲੰਕਾ ''ਚ ਮੋਦੀ ਦਾ ਖਾਸ ਸਨਮਾਨ, ਰਾਸ਼ਟਰਪਤੀਆਂ ਨੇ ਹੱਥੀਂ ਕੀਤੀਆਂ ਛਾਵਾਂ

06/15/2019 2:07:02 PM

ਬਿਸ਼ਕੇਕ— ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਬੈਠਕ 'ਚ ਪੀ. ਐੱਮ. ਮੋਦੀ ਨੇ ਪਾਕਿਸਤਾਨ ਨੂੰ ਅੱਤਵਾਦ ਦੇ ਮੁੱਦੇ 'ਤੇ ਘੇਰ ਕੇ ਕੂਟਨੀਤਕ ਬੜਤ ਹਾਸਲ ਕੀਤੀ ਹੈ। ਇਸ ਵਿਚਕਾਰ ਬਿਸ਼ਕੇਕ 'ਚ ਪੀ. ਐੱਮ. ਮੋਦੀ ਨੂੰ ਮਿਲੇ ਸਨਮਾਨ ਅਤੇ ਜ਼ੋਰਦਾਰ ਸਵਾਗਤ ਦੀ ਵੀ ਕਾਫੀ ਚਰਚਾ ਹੋ ਰਹੀ ਹੈ। ਅਸਲ 'ਚ ਐੱਸ. ਸੀ. ਓ. ਸੰਮੇਲਨ ਦੌਰਾਨ ਜਦ ਇਕ ਪ੍ਰੋਗਰਾਮ 'ਚ ਮੀਂਹ ਪੈਣ ਲੱਗ ਗਿਆ ਤਾਂ ਸਕਿਓਰਿਟੀ ਸਟਾਫ ਦੀ ਥਾਂ ਕਿਰਗਿਸਤਾਨ ਦੇ ਰਾਸ਼ਟਰਪਤੀ ਸੂਰੋਨਬੇ ਜੀਨਬੇਕੋਵ ਨੇ ਪੀ. ਐੱਮ. ਮੋਦੀ ਲਈ ਛਤਰੀ ਸੰਭਾਲ ਲਈ ਅਤੇ ਉਨ੍ਹਾਂ ਨੂੰ ਪ੍ਰੋੋਗਰਾਮ ਵਾਲੀ ਥਾਂ ਤਕ ਲੈ ਗਏ।
PunjabKesari

ਇਸ ਤੋਂ ਪਹਿਲਾਂ ਪਿਛਲੇ ਹਫਤੇ ਸ਼੍ਰੀਲੰਕਾ ਪੁੱਜੇ ਪੀ. ਐੱਮ. ਨਰਿੰਦਰ ਮੋਦੀ ਦੇ ਸਨਮਾਨ 'ਚ ਰਾਸ਼ਟਰਪਤੀ ਮੈਤਰੀਪਾਲਾ ਸਿਰਿਸੇਨਾ ਨੇ ਛਤਰੀ ਸੰਭਾਲੀ ਸੀ। ਸ਼੍ਰੀਲੰਕਾ ਦੀ ਰਾਜਧਾਨੀ 'ਚ ਜਦ ਮੋਦੀ ਪੁੱਜੇ ਤਾਂ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਰਾਸ਼ਟਰਪਤੀ ਸਿਰੀਸੇਨਾ ਨੇ ਹੋਰ ਅਧਿਕਾਰੀਆਂ ਦੀ ਥਾਂ ਖੁਦ ਹੀ ਛੱਤਰੀ ਸੰਭਾਲ ਲਈ। ਪੀ. ਐੱਮ. ਮੋਦੀ ਨੂੰ ਪ੍ਰੋਟੋਕੋਲ ਤੋਂ ਇਲਾਵਾ ਮਿਲੇ ਇਸ ਸਨਮਾਨ ਨੂੰ ਸਿਆਸੀ ਲਿਹਾਜ ਤੋਂ ਅਹਿਮ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੰਘਾਈ ਸਹਿਯੋਗ ਸੰਗਠਨ 'ਚ ਪੀ. ਐੱਮ. ਮੋਦੀ ਦੇ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਹਿੱਸਾ ਲਿਆ ਸੀ ਪਰ ਦੋਹਾਂ ਨੇਤਾਵਾਂ ਵਿਚਕਾਰ ਕੋਈ ਖਾਸ ਗੱਲਬਾਤ ਨਹੀਂ ਹੋਈ।


Related News