ਕਿਰਗਿਸਤਾਨ ਤੋਂ ਪਰਤੇ ਜ਼ਖ਼ਮੀ ਪਾਕਿਸਤਾਨੀ ਵਿਦਿਆਰਥੀ ਬੋਲੇ- ''ਸ਼ਰੀਫ ਸਰਕਾਰ ਨੇ ਸਾਨੂੰ ਉਥੇ ਮਰਨ ਲਈ ਛੱਡ ਦਿੱਤਾ ਸੀ''

05/21/2024 11:43:54 AM

ਇਸਲਾਮਾਬਾਦ (ਅਨਸ)-ਕਿਰਗਿਸਤਾਨ ਤੋਂ ਵਿਸ਼ੇਸ਼ ਉਡਾਣਾਂ ਰਾਹੀਂ ਘਰ ਪਰਤਣ ਤੋਂ ਬਾਅਦ ਜਿਊਂਦੇ ਰਹਿਣ ਦੀ ਆਪਣੀ ਹੱਡ ਬੀਤੀ ਸੁਣਾਉਂਦਿਆਂ ਪਾਕਿਸਤਾਨੀ ਵਿਦਿਆਰਥੀਆਂ ਨੇ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਦੇ ਝੂਠੇ ਦਾਅਵੇ ਕਰਨ ਲਈ ਸ਼ਾਹਬਾਜ਼ ਸ਼ਰੀਫ ਸਰਕਾਰ ਦੀ ਆਲੋਚਨਾ ਕੀਤੀ ਹੈ। ਵਿਦਿਆਰਥੀਆਂ ਨੇ ਪਿਛਲੇ ਹਫ਼ਤੇ ਬਿਸ਼ਕੇਕ ’ਚ ਪ੍ਰਦਰਸ਼ਨਕਾਰੀ ਸਥਾਨਕ ਲੋਕਾਂ ਦੇ ਹੱਥੋਂ ਕੁੱਟਮਾਰ, ਸੱਟਾਂ ਅਤੇ ਧਮਕੀਆਂ ਦੇ ਹੈਰਾਨ ਕਰਨ ਵਾਲੇ ਬਿਰਤਾਂਤ ਸਾਂਝੇ ਕੀਤੇ। ਵਿਦਿਆਰਥੀਆਂ ਨੇ ਕਿਹਾ ਕਿ ਸ਼ਰੀਫ਼ ਸਰਕਾਰ ਨੇ ਸਾਨੂੰ  ਉਥੇ ਮਰਨ ਲਈ ਛੱਡ ਦਿੱਤਾ ਸੀ।

ਇਹ ਵੀ ਪੜ੍ਹੋ- ਗਰਮੀ ਵਧਣ ਨਾਲ ਡੇਂਗੂ ਤੇ ਚਿਕਨਗੁਨੀਆਂ ਦੇ ਪਾਜ਼ੇਟਿਵ ਕੇਸ ਆਏ ਸਾਹਮਣੇ, ਸਿਹਤ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ

ਪਾਕਿਸਤਾਨ ਵਾਪਸ ਭੇਜੇ ਗਏ 600 ਵਿਦਿਆਰਥੀਆਂ ’ਚੋਂ ਵਧੇਰਿਆਂ ਨੇ ਇਹ ਵੀ ਕਿਹਾ ਕਿ ਬਿਸ਼ਕੇਕ ’ਚ ਪਾਕਿਸਤਾਨੀ ਦੂਤਘਰ ਨੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੁਝ ਨਹੀਂ ਕੀਤਾ। ਲਾਹੌਰ ਹਵਾਈ ਅੱਡੇ ਦੇ ਬਾਹਰ ਇਕ ਪਾਕਿਸਤਾਨੀ ਵਿਦਿਆਰਥੀ ਨੇ ਕਿਹਾ, “ਸਰਕਾਰ ਦਾ ਦਾਅਵਾ ਹੈ ਕਿ ਉਹ ਵਿਸ਼ੇਸ਼ ਉਡਾਣਾਂ ਰਾਹੀਂ ਕਿਰਗਿਸਤਾਨ ਤੋਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਸਾਰਾ ਖਰਚਾ ਚੁੱਕ ਰਹੀ ਹੈ। ਮੈਂ ਸਪੱਸ਼ਟ ਤੌਰ ’ਤੇ ਦੱਸਣਾ ਚਾਹੁੰਦਾ ਹਾਂ ਕਿ ਇਹ ਪੂਰੀ ਤਰ੍ਹਾਂ ਝੂਠ ਹੈ। ਅਸੀਂ ਟਿਕਟਾਂ ਦਾ ਕਿਰਾਇਆ ਅਸੀਂ ਖੁਦ ਅਦਾ ਕੀਤਾ ਹੈ।”

ਇਹ ਵੀ ਪੜ੍ਹੋ- ਦੋ ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਇਕ ਦੀ ਮੌਤ, ਦੂਜਾ ਜ਼ਖ਼ਮੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News