ਯੂਕੇ: ਪ੍ਰੀਮਾਰਕ ਸਟੋਰ ਵੱਲੋਂ ਬੱਚਿਆਂ ਨੂੰ ਕੀਤੇ ਜਾਣਗੇ 20,000 ਕੋਟ ਦਾਨ

03/18/2021 3:13:24 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਪ੍ਰੀਮਾਰਕ ਵੱਲੋਂ 20,000 ਤੋਂ ਵੱਧ ਬੱਚਿਆਂ ਦੇ ਕੋਟ ਦੇਸ਼ ਭਰ ਦੀਆਂ ਸਥਾਨਕ ਚੈਰਿਟੀਜ ਨੂੰ ਵੰਡੇ ਜਾਣਗੇ। ਇਸ ਸਮਾਜ ਭਲਾਈ ਦੇ ਕੰਮ ਵਿੱਚ 'ਇਨ ਕਾਈਂਡ ਡਾਇਰੈਕਟ' ਪ੍ਰੀਮਾਰਕ ਸਟੋਰ ਦੇ ਸਹਿਯੋਗ ਨਾਲ 1 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਚੈਰਿਟੀ ਨੈਟਵਰਕ ਦੁਆਰਾ ਕੋਟ ਦਾਨ ਕੀਤੇ ਜਾਣਗੇ। 

ਪੜ੍ਹੋ ਇਹ ਅਹਿਮ ਖਬਰ - 82 ਸਾਲਾ ਮਾਂ ਨੇ ਜਿਗਰ ਦੇ ਟੋਟੇ ਨੂੰ ਗੁਰਦਾ ਦੇ ਕੇ ਬਚਾਈ ਜਾਨ, ਡਾਕਟਰ ਵੀ ਕਰ ਰਿਹੈ ਸਲਾਮ

ਇਸ ਸੰਬੰਧੀ ਇਨ ਕਾਈਂਡ ਡਾਇਰੈਕਟ ਦੇ ਸੀ ਈ ਓ ਰੋਸਨੇ ਗਰੇ ਅਨੁਸਾਰ ਕੰਪਨੀ ਦਾ ਇਹ ਉੱਦਮ ਆਰਥਿਕ ਤੌਰ 'ਤੇ ਪ੍ਰਭਾਵਿਤ ਪ੍ਰੀਵਾਰਾਂ 'ਤੇ ਵਿੱਤੀ ਦਬਾਅ ਘੱਟ ਕਰਨ ਦੇ ਨਾਲ ਬੱਚਿਆਂ ਨੂੰ ਨਿੱਘ ਪ੍ਰਦਾਨ ਕਰੇਗਾ। ਇਸ ਦੇ ਇਲਾਵਾ ਪ੍ਰੀਮਾਰਕ ਦੀ ਸਭਿਆਚਾਰ ਡਾਇਰੈਕਟਰ ਸਿਅਰਾ ਰੁਆਨੇ ਅਨੁਸਾਰ ਯੂਕੇ ਵਿੱਚ ਲੋੜਵੰਦ ਪਰਿਵਾਰਾਂ ਨੂੰ 20,000 ਤੋਂ ਵੱਧ ਕੋਟ ਦਾਨ ਕਰਨ ਲਈ ਕੰਪਨੀ ਨੂੰ ਕਾਈਂਡ ਡਾਇਰੈਕਟ ਨਾਲ ਸਹਿਯੋਗ ਕਰਨ ਵਿੱਚ ਖੁਸ਼ੀ ਹੋ ਰਹੀ ਹੈ। ਕੰਪਨੀ ਅਨੁਸਾਰ ਕੋਰੋਨਾ ਵਾਇਰਸ ਤਾਲਾਬੰਦੀ ਹਰ ਇੱਕ ਲਈ ਖਾਸ ਕਰਕੇ ਬੱਚਿਆਂ ਲਈ ਇੱਕ ਚੁਣੌਤੀ ਭਰਪੂਰ ਸਮਾਂ ਰਿਹਾ ਹੈ। ਇਸ ਲਈ ਹੁਣ ਚੰਗੇਰੇ ਭਵਿੱਖ ਦੀ ਆਸ ਵਿੱਚ ਕੰਪਨੀ ਲੋੜਵੰਦ ਬੱਚਿਆਂ ਦੀ ਮੱਦਦ ਕਰਨਾ ਚਾਹੁੰਦੀ ਹੈ।


Vandana

Content Editor

Related News