ਬੱਚਿਆਂ ਦੇ ਦਿਮਾਗ ਦੇ ਵਿਕਾਸ ਨੂੰ ਨੁਕਸਾਨ ਪਹੁੰਚਾਉਂਦੀ ਹੈ ਗਰੀਬੀ

09/01/2015 11:03:08 AM


ਵਾਸ਼ਿੰਗਟਨ— ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਦਿਮਾਗ ਦਾ ਵਿਕਾਸ ਗਰੀਬੀ ਕਾਰਨ ਕਾਫੀ ਪ੍ਰਭਾਵਿਤ ਹੁੰਦਾ ਹੈ ਅਤੇ ਗਿਆਨ ਸੰਬੰਧੀ ਪ੍ਰੀਖਿਆਵਾਂ ਵਿਚ ਉਹ ਦੂਜੇ ਬੱਚਿਆਂ ਦੇ ਮੁਕਾਬਲੇ 20 ਫੀਸਦੀ ਘੱਟ ਅੰਕ ਹਾਸਲ ਕਰਦੇ ਹਨ। ਇਕ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਸ਼ੋਧਕਰਤਾਵਾਂ ਨੇ ਕਿਹਾ ਕਿ ਘੱਟ ਉਮਰ ਵਰਗ ਵਾਲੇ ਬੱਚਿਆਂ ਦੇ ਦਿਮਾਗ ਦਾ ਵਿਕਾਸ ਆਮ ਢੰਗ ਨਾਲ ਨਹੀਂ ਹੁੰਦਾ ਅਤੇ ਪ੍ਰੀਖਿਆਵਾਂ ਵਿਚ ਉਨ੍ਹਾਂ ਨੂੰ ਘੱਟ ਅੰਕ ਮਿਲਦੇ ਹਨ। ਯੂਨੀਵਰਸਿਟੀ ਆਫ ਵਿਸਕਾਂਸਿਨ ਮੈਡੀਸਨ ਦੇ ਸੇਠ ਡੀ ਪੋਲਾਕ ਅਤੇ ਉਨ੍ਹਾਂ ਦੇ ਸਾਥੀਆਂ ਨੇ 389 ਬੱਚਿਆਂ ਦੀ ਐੱਮ. ਆਰ. ਆਈ. ਦੇ ਰਾਹੀਂ ਅਧਿਐਨ ਕੀਤਾ ਅਤੇ ਫਿਰ ਇਸ ਨਤੀਜੇ ''ਤੇ ਪਹੁੰਚੇ ਕਿ ਗਰੀਬ ਪਰਿਵਾਰਾਂ ਵਾਲੇ ਪੜ੍ਹੇ-ਲਿਖੇ ਬੱਚਿਆਂ ਦੇ ਦਿਮਾਗ ਦਾ ਵਿਕਾਸ ਦੂਜੇ ਬੱਚਿਆਂ ਦੇ ਮੁਕਾਬਲੇ ਘੱਟ ਹੁੰਦਾ ਹੈ। ਇਸ ਅਧਿਐਨ ਨੂੰ ''ਜੇਏਐੱਨਏ ਪੇਡਿਆਟ੍ਰਿਕਸ'' ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News