ਪਾਕਿ ਨੇ ਵੀ ਪੋਰਨਗ੍ਰਾਫੀ ''ਤੇ ਲਗਾਈ ਰੋਕ, 8 ਲੱਖ ਪੋਰਨ ਵੈੱਬਸਾਈਟ ਨੂੰ ਕੀਤਾ ਬਲਾਕ

07/19/2019 1:15:43 PM

ਇਸਲਾਮਾਬਾਦ—ਭਾਰਤ ਤੋਂ ਬਾਅਦ ਹੁਣ ਪਾਕਿਸਤਾਨ ਨੇ ਵੀ ਪੋਰਨਗ੍ਰਾਫੀ ਦੇ ਖਿਲਾਫ ਵੱਡਾ ਕਦਮ ਚੁੱਕਿਆ ਹੈ। ਪਾਕਿਸਤਾਨ 'ਚ ਸੀਨੇਟ ਦੀ ਇਕ ਕਮੇਟੀ ਨੂੰ ਦੱਸਿਆ ਗਿਆ ਕਿ ਦੇਸ਼ 'ਚ 8 ਲੱਖ ਅਸ਼ਲੀਲ ਵੈੱਬਸਾਈਟਾਂ ਬੰਦ ਕੀਤੀਆਂ ਜਾ ਚੁੱਕੀਆਂ ਹਨ ਅਤੇ ਦੇਸ਼ 'ਚ ਕੁੱਲ ਮਿਲਾ ਕੇ ਪੋਰਨ ਸਾਈਟਾਂ ਦੇਖਣ ਵਾਲਿਆਂ ਦੀ ਗਿਣਤੀ 'ਚ ਕਮੀ ਆਈ ਹੈ। 
ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੂਰਸੰਚਾਰ ਅਥਾਰਿਟੀ (ਪੀ.ਟੀ.ਏ.) ਦੇ ਚੇਅਰਮੈਨ ਰਿਟਾਇਰ ਮੇਜਰ ਜਨਰਲ ਆਮਿਰ ਅਜ਼ੀਮ ਬਾਜਵਾ ਨੇ ਸੀਨੇਟ ਦੀ ਸੂਚਨਾ ਤਕਨਾਲੋਜੀ ਅਤੇ ਦੂਰਸੰਚਾਰ ਮਾਮਲਿਆਂ ਦੀ ਸਥਾਈ ਕਮੇਟੀ ਨੂੰ ਇਹ ਜਾਣਕਾਰੀ ਦਿੱਤੀ ਹੈ। 
ਬਾਜਵਾ ਨੇ ਚਾਈਲਡ ਪੋਰਨਗ੍ਰਾਫੀ 'ਤੇ ਆਪਣੀ ਰਿਪੋਰਟ ਦਿੰਦੇ ਹੋਏ ਦੱਸਿਆ ਕਿ ਦੇਸ਼ 'ਚ 8 ਲੱਖ ਪੋਰਨ ਸਾਈਟਾਂ ਬਲਾਕ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ 'ਚ 2,384 ਚਾਈਲਡ ਪੋਰਨਗ੍ਰਾਫੀ ਸਾਈਟਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਥੇ ਤੱਕ ਕਿ ਗੂਗਲ ਨੇ ਵੀ ਪੁੱਛਿਆ ਹੈ ਕਿ ਦੇਸ਼ 'ਚ ਇਨ੍ਹਾਂ ਸਾਈਟਾਂ 'ਚ ਕਮੀ ਕਿੰਝ ਆਈ ਹੈ? ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਇਨ੍ਹਾਂ 'ਚੋਂ 8 ਲੱਖ ਸਾਈਟਾਂ ਨੂੰ ਬਲਾਕ ਕੀਤਾ ਹੈ ਅਤੇ ਇਹ ਮੁਹਿੰਮ ਪੂਰੇ ਜ਼ੋਰ ਨਾਲ ਅਜੇ ਵੀ ਜਾਰੀ ਹੈ।


Aarti dhillon

Content Editor

Related News