ਪੋਪ ਫ੍ਰਾਂਸਿਸ ਨੇ ਨੌਜਵਾਨਾਂ ਨੂੰ ਚੁਣੌਤੀਆਂ ਨਾਲ ਲੜਨ ਦੀ ਕੀਤੀ ਅਪੀਲ

Monday, Mar 26, 2018 - 02:43 PM (IST)

ਰੋਮ (ਬਿਊਰੋ)— ਅਮਰੀਕਾ ਵਿਚ ਬੰਦੂਕ ਹਿੰਸਾ ਦੇ ਵਿਰੋਧ ਵਿਚ ਕੱਢੀ ਗਈ ਰੈਲੀ 'ਮਾਰਚ ਫੌਰ ਆਵਰ ਲਾਈਵਸ' ਦੇ ਇਕ ਦਿਨ ਬਾਅਦ ਐਤਵਾਰ ਨੂੰ ਪੋਪ ਫ੍ਰਾਂਸਿਸ ਨੇ ਪੂਰੀ ਦੁਨੀਆ ਦੇ ਨੌਜਵਾਨਾਂ ਨੂੰ ਸਾਹਮਣੇ ਆ ਕੇ ਬੋਲਣਾ ਜਾਰੀ ਰੱਖਣ ਦੀ ਅਪੀਲ ਕੀਤੀ। ਰੋਮ ਵਿਚ ਸੰਤ ਪੀਟਰਸ ਸਕਵਾਇਰ ਵਿਚ 'ਪਾਮ ਸੰਡੇ' ਦੇ ਮੌਕੇ 'ਤੇ ਆਪਣੇ ਸੰਬੋਧਨ ਵਿਚ ਪੋਪ ਨੇ ਕਿਹਾ,''ਪਿਆਰੇ ਨੌਜਵਾਨੋ, ਤੁਹਾਡੇ ਵਿਚ ਆਪਣੀ ਗੱਲ ਰੱਖਣ ਦੀ ਸਮਰੱਥਾ ਹੈ।'' 
ਈਸਟਰ ਤੋਂ ਪਹਿਲਾਂ ਐਤਵਾਰ ਨੰ ਈਸਾਈਆਂ ਵੱਲੋਂ ਪਾਮ ਸੰਡੇ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪ੍ਰਭੂ ਯੀਸ਼ੂ ਜਦੋਂ ਯੇਰੂਸ਼ਲਮ ਪਹੁੰਚੇ ਤਾਂ ਉਨ੍ਹਾਂ ਦੇ ਸਵਾਗਤ ਵਿਚ ਵੱਡੀ ਗਿਣਤੀ ਵਿਚ ਲੋਕ ਪਾਮ ਮਤਲਬ ਖਜੂਰ ਦੀਆਂ ਟਹਿਣੀਆਂ ਆਪਣੇ ਹੱਥਾਂ ਵਿਚ ਲਹਿਰਾਉਂਦੇ ਹੋਏ ਇਕੱਠੇ ਹੋਏ ਸਨ। ਲੋਕਾਂ ਨੇ ਪ੍ਰਭੂ ਯੀਸ਼ੂ ਦੀਆਂ ਸਿੱਖਿਆਵਾਂ ਅਤੇ ਚਮਤਕਾਰਾਂ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਸੀ। ਪੋਪ ਨੇ ਨੌਜਵਾਨਾਂ ਨੂੰ ਚੁਣੌਤੀਆਂ ਨਾਲ ਲੜਨ ਦੀ ਅਪੀਲ ਕੀਤੀ। ਬੀਤੇ ਹਫਤੇ ਫਲੋਰੀਡਾ ਸਕੂਲ ਗੋਲੀਬਾਰੀ ਨੂੰ ਦੇਖਦੇ ਹੋਏ ਬੰਦੂਕ ਹਿੰਸਾ 'ਤੇ ਕੰਟਰੋਲ ਲਈ ਹਜ਼ਾਰਾਂ ਲੋਕਾਂ ਨੇ 24 ਮਾਰਚ ਨੂੰ ਇਕ ਰੈਲੀ ਕੱਢੀ ਸੀ।


Related News