ਘਰ ਨੂੰ ਲੱਗੀ ਅੱਗ, ਬਜ਼ੁਰਗ ਜੋੜੇ ਨੂੰ ਬਚਾਉਣ ਲਈ ਫਰਿਸ਼ਤਾ ਬਣ ਕੇ ਆਇਆ ਇੰਸਪੈਕਟਰ

08/30/2017 11:50:41 AM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਬੁੱਧਵਾਰ ਦੀ ਸਵੇਰ ਨੂੰ ਇਕ ਘਰ ਨੂੰ ਅੱਗ ਲੱਗ ਗਈ। ਇਸ ਘਰ 'ਚ ਇਕ ਬਜ਼ੁਰਗ ਜੋੜਾ ਮੌਜੂਦ ਸੀ, ਜਿਨ੍ਹਾਂ ਦੀ ਉਮਰ 70 ਤੋਂ 80 ਸਾਲ ਦਰਮਿਆਨ ਹੈ। ਖੁਸ਼ਕਿਸਮਤੀ ਇਹ ਰਹੀ ਕਿ ਇਸ ਜੋੜੇ ਨੂੰ ਬਚਾਉਣ ਲਈ ਰੱਬ ਬਣ ਕੇ ਬਚਾਅ ਅਤੇ ਬੰਬ ਰੋਕੂ ਦਸਤੇ ਦੇ ਚੀਫ ਇੰਸਪੈਕਟਰ ਨੇ ਉਨ੍ਹਾਂ ਨੂੰ ਬਚਾਇਆ। ਘਰ ਨੂੰ ਅੱਗ ਸਵੇਰੇ ਤਕਰੀਬਨ 5.45 ਮਿੰਟ 'ਤੇ ਲੱਗੀ। ਜਿਸ ਸਮੇਂ ਘਰ ਨੂੰ ਅੱਗ ਲੱਗੀ ਉਸ ਸਮੇਂ ਇੰਸਪੈਕਟਰ ਬਰੈਂਟਨ ਚਾਰਲਟਨ ਆਪਣੀ ਕਾਰ 'ਚ ਸਵਾਰ ਹੋ ਕੇ ਨਿਊ ਸਾਊਥ ਵੇਲਜ਼ ਦੇ ਅਵਿਨਸ ਬਰਿਜ ਰੋਡ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਇਕ ਮੰਜ਼ਲਾਂ ਘਰ ਨੂੰ ਅੱਗ ਲੱਗੀ ਹੈ ਅਤੇ ਧੂੰਆਂ ਨਿਕਲਦਾ ਦੇਖਿਆ। 
ਉਨ੍ਹਾਂ ਸੋਚਿਆ ਕਿ ਘਰ ਵਿਚ ਕੋਈ ਸ਼ਖਸ ਮੁਸੀਬਤ 'ਚ ਨਾ ਹੋਵੇ, ਇਸ ਲਈ ਉਨ੍ਹਾਂ ਨੇ ਘਰ ਦਾ ਮੇਨ ਗੇਟ ਖੋਲ੍ਹਿਆ ਅਤੇ ਅੰਦਰੋਂ ਬਜ਼ੁਰਗ ਜੋੜੇ ਨੂੰ ਬਚਾਇਆ। ਉਸ ਨੇ ਜੋੜੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਉਨ੍ਹਾਂ ਨੂੰ ਧੂੰਆਂ ਬਹੁਤ ਚੜ੍ਹ ਗਿਆ ਸੀ ਅਤੇ ਸਾਹ ਲੈਣ 'ਚ ਔਖ ਹੋ ਰਹੀ ਸੀ। ਦੋਹਾਂ ਦੀ ਹਾਲਤ ਹੁਣ ਠੀਕ ਹੈ। ਬਰੈਂਟਨ ਨੇ ਕਿਹਾ ਕਿ ਜਦੋਂ ਉਹ ਉੱਥੋਂ ਲੰਘ ਰਹੇ ਸਨ ਤਾਂ ਉਸ ਨੇ ਦੇਖਿਆ ਕਿ ਘਰ 'ਚੋਂ ਬਹੁਤ ਸਾਰਾ ਧੂੰਆਂ ਨਿਕਲ ਰਿਹਾ ਹੈ ਅਤੇ ਉਸ ਨੇ ਆਪਣੀ ਕਾਰ ਮੋੜੀ ਅਤੇ ਘਰ ਅੰਦਰ ਗਿਆ। ਘਰ ਅੰਦਰ ਕੁਝ ਵੀ ਠੀਕ ਨਹੀਂ ਸੀ। ਮੈਂ ਤੁਰੰਤ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਫਾਇਟਰ ਫਾਈਟਰਾਂ ਨੂੰ ਬੁਲਾਇਆ। ਤਕਰੀਬਨ 6.10 ਵਜੇ ਫਾਇਰ ਅਤੇ ਬਚਾਅ ਅਧਿਕਾਰੀਆਂ ਨੇ ਅੱਗ 'ਤੇ ਕਾਬੂ ਪਾਇਆ। 
ਓਧਰ ਨਿਊ ਸਾਊਥ ਵੇਲਜ਼ ਦੇ ਸ਼ਹਿਰ ਨਿਊ ਟਾਊਨ ਦੇ ਸਥਾਨਕ ਕਮਾਂਡਰ, ਸੁਪਰਡੈਂਟ ਗ੍ਰੇਵਿਨ ਵੁੱਡ ਨੇ ਪੁਲਸ ਇੰਸਪੈਕਟਰ ਦੀ ਸਿਫਤ ਕੀਤੀ ਹੈ ਕਿ ਕਿਵੇਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਜੋੜੇ ਦੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਬਰੈਂਟਨ ਡਿਊਟੀ 'ਤੇ ਨਹੀਂ ਸੀ ਪਰ ਫਿਰ ਵੀ ਉਸ ਨੇ ਇਸ ਫਰਜ਼ ਨੂੰ ਨਿਭਾਇਆ ਅਤੇ ਉਸ ਨੂੰ ਇਕ ਹੀਰੋ ਦੱਸਿਆ ਪਰ ਚੀਫ ਇੰਸਪੈਕਟਰ ਬਰੈਂਟਨ ਨੇ ਕਿਹਾ ਕਿ ਉਹ ਹੀਰੋ ਨਹੀਂ ਹੈ, ਇਹ ਤਾਂ ਉਸ ਦਾ ਫਰਜ਼ ਸੀ।


Related News