ਪੁਲਸ ਅਫਸਰ ਨੇ ਡਿਊਟੀ ਦੌਰਾਨ ਗੱਡੀ ''ਚ ਔਰਤ ਨਾਲ ਬਣਾਏ 20 ਵਾਰ ਸਰੀਰਕ ਸਬੰਧ
Sunday, Jan 19, 2020 - 11:38 PM (IST)

ਲੰਡਨ - ਪੁਲਸ ਦੀ ਗੱਡੀ ਵਿਚ ਇਕ ਅਫਸਰ ਨੂੰ ਮਹਿਲਾ ਦੇ ਨਾਲ ਸਰੀਰਕ ਸਬੰਧ ਬਣਾਉਣਾ ਪੈ ਗਿਆ। 29 ਸਾਲ ਦੇ ਪੁਲਸ ਅਫਸਰ ਨੂੰ ਜਾਂਚ ਤੋਂ ਬਾਅਦ ਬਰਖਾਸਤ ਕਰ ਦਿੱਤਾ ਗਿਆ। ਜਾਂਚ ਵਿਚ ਪਾਇਆ ਗਿਆ ਕਿ ਡਿਊਟੀ ਦੌਰਾਨ ਅਫਸਰ ਨੇ ਮਹਿਲਾ ਦੇ ਨਾਲ 20 ਵਾਰ ਸਰੀਰਕ ਸਬੰਧ ਬਣਾਏ ਸਨ। ਇਸ ਮਾਮਲੇ ਦਾ ਖੁਲਾਸਾ ਮਹਿਲਾ ਦੇ ਫੋਨ ਵਿਚ ਪਾਏ ਗਏ ਇਕ ਮੈਸੇਜ ਨਾਲ ਹੋਇਆ।
ਇਹ ਮਾਮਲਾ ਬਿ੍ਰਟੇਨ ਦੇ ਕੁੰਬਿ੍ਰਆ ਦਾ ਹੈ। ਮੀਡੀਆ ਖਬਰਾਂ ਮੁਤਾਬਕ, ਦੋਸ਼ੀ ਕਰਾਰ ਦਿੱਤੇ ਗਏ ਅਫਸਰ ਮੈਟ ਸਿਮਪਸਨ ਪਿਛਲੇ 6 ਸਾਲਾ ਤੋਂ ਪੁਲਸ ਸੇਵਾ ਵਿਚ ਸੀ। ਉਸ ਨੂੰ ਅਨੁਸ਼ਾਸਨ ਤੋਡ਼ਣ ਦਾ ਦੋਸ਼ੀ ਪਾਇਆ ਗਿਆ। ਬਰਖਾਸਤ ਅਫਸਰ ਮੈਟ ਸਿਮਪਸਨ ਸੈਕਸ ਦੌਰਾਨ ਹਮੇਸ਼ਾ ਪੁਲਸ ਵੈਨ ਵਿਚ ਵਾਕੀ-ਟਾਕੀ ਚਾਲੂ ਰੱਖਦਾ ਸੀ, ਤਾਂ ਜੋ ਕਾਲ ਆਉਣ 'ਤੇ ਉਹ ਜਵਾਬ ਦੇ ਸਕੇ। ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦ ਮਹਿਲਾ ਦੇ ਫੋਨ ਵਿਚ ਉਸ ਦੇ ਨਵੇਂ ਪ੍ਰੇਮੀ ਨੇ ਅਫਸਰ ਦਾ ਮੈਸੇਜ ਦੇਖ ਲਿਆ ਅਤੇ ਪੁਲਸ ਨੂੰ ਜਾਣਕਾਰੀ ਦਿੱਤੀ।
ਅਫਸਰ ਨੇ ਮਹਿਲਾ ਨਾਲ 20 ਵਾਰ ਬਣਾਏ ਸਬੰਧ
ਪੁਲਸ ਨੇ ਜਦ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਅਫਸਰ ਮੈਟ ਸਿਮਪਸਨ ਨੇ ਪੁਲਸ ਵੈਨ ਵਿਚ ਮਹਿਲਾ ਦੇ ਨਾਲ 20 ਵਾਰ ਸਰੀਰਕ ਸਬੰਧ ਬਣਾਏ ਸਨ। ਜਾਂਚ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਨਿਕੋਲਸ ਵਾਕਰ ਨੇ ਆਖਿਆ ਨੂੰ ਬਰਖਾਸਤ ਕਰਨ ਨਾਲ ਘੱਟ ਸਜ਼ਾ ਦੇਣਾ ਸਹੀ ਨਹੀਂ ਹੁੰਦੀ ਕਿਉਂਕਿ ਜਦ ਸਾਰੇ ਪੁਲਸ ਅਫਸਰ ਡਿਊਟੀ ਕਰ ਰਹੇ ਸਨ, ਉਦੋਂ ਇਹ ਅਫਸਰ ਡਿਊਟੀ ਨੇ ਨਿਯਮਾਂ ਦਾ ਉਲੰਘਣ ਕਰ ਰਿਹਾ ਸੀ।
ਅਫਸਰ ਨੂੰ ਬਰਖਾਸਤ ਕਰਨਾ ਸਹੀ
ਉਥੇ, ਕੁੰਬਿ੍ਰਆ ਦੇ ਡਿਪਟੀ ਚੀਫ ਮਾਰਕ ਵੇਬਸਟਰ ਨੇ ਆਖਿਆ ਕਿ ਡਿਊਟੀ ਦੌਰਾਨ ਅਜਿਹੀ ਹਰਕਤ ਕਿਸੇ ਵੀ ਸਥਿਤੀ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੋਸ਼ੀ ਪਾਏ ਗਏ ਮੈਟ ਦਾ ਬਰਖਾਸਤ ਕੀਤਾ ਜਾਣਾ ਬਿਲਕੁਲ ਸਹੀ ਹੈ।