ਵੇਗਾਸ ਵੱਲੋਂ 6-2 ਦੀ ਹਾਰ ਮਗਰੋਂ ਵਿਨੀਪੈਗ ਜੈਟਸ ਪਲੇਆਫ਼ ਦੌੜ ਤੋਂ ਬਾਹਰ

Tuesday, Apr 14, 2026 - 08:34 PM (IST)

ਵੇਗਾਸ ਵੱਲੋਂ 6-2 ਦੀ ਹਾਰ ਮਗਰੋਂ ਵਿਨੀਪੈਗ ਜੈਟਸ ਪਲੇਆਫ਼ ਦੌੜ ਤੋਂ ਬਾਹਰ

ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੀ ਐਨ.ਐਚ.ਐਲ. ਟੀਮ ਵਿਨੀਪੈਗ ਜੈਟਸ ਨੂੰ ਵੇਗਾਸ ਵੱਲੋਂ 6-2 ਨਾਲ ਮਿਲੀ ਹਾਰ ਮਗਰੋਂ ਪਲੇਆਫ਼ ਦੀ ਦੌੜ ਤੋਂ ਅਧਿਕਾਰਿਕ ਤੌਰ ‘ਤੇ ਬਾਹਰ ਹੋਣਾ ਪਿਆ ਹੈ।

ਜਾਣਕਾਰੀ ਅਨੁਸਾਰ ਜੈਟਸ ਦੀ ਟੀਮ ਪਹਿਲਾਂ ਹੀ ਕਾਫ਼ੀ ਨਾਜ਼ੁਕ ਸਥਿਤੀ ਵਿੱਚ ਸੀ ਅਤੇ ਇਸ ਮੈਚ ਵਿੱਚ ਹਾਰ ਨਾਲ ਉਹਨਾਂ ਦੀਆਂ ਬਾਕੀ ਰਹਿੰਦੀਆਂ ਉਮੀਦਾਂ ਵੀ ਖ਼ਤਮ ਹੋ ਗਈਆਂ।

ਮੈਚ ਦੌਰਾਨ ਵੇਗਾਸ ਦੀ ਟੀਮ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਇਆ ਰੱਖਿਆ ਅਤੇ ਜੈਟਸ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ। ਇਸ ਹਾਰ ਨਾਲ ਜੈਟਸ ਦੇ ਪ੍ਰਸ਼ੰਸਕਾਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ।

ਖੇਡ ਵਿਸ਼ਲੇਸ਼ਕਾਂ ਦੇ ਅਨੁਸਾਰ ਟੀਮ ਨੂੰ ਅਗਲੇ ਸੀਜ਼ਨ ਲਈ ਆਪਣੀ ਰਣਨੀਤੀ ਵਿੱਚ ਵੱਡੇ ਬਦਲਾਅ ਕਰਨ ਦੀ ਲੋੜ ਹੋਵੇਗੀ, ਤਾਂ ਜੋ ਭਵਿੱਖ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਜਾ ਸਕੇ।


author

Inder Prajapati

Content Editor

Related News