ਕੈਨੇਡੀਅਨਾ ਚ ਵੱਧ ਰਿਹੈ ਜਾਨਵਰਾਂ ਨਾਲ ਨੇੜਤਾ ਬਣਾਉਣ ਦਾ ਰੁਝਾਨ

Friday, Apr 03, 2026 - 10:15 PM (IST)

ਕੈਨੇਡੀਅਨਾ ਚ ਵੱਧ ਰਿਹੈ ਜਾਨਵਰਾਂ ਨਾਲ ਨੇੜਤਾ ਬਣਾਉਣ ਦਾ ਰੁਝਾਨ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ 'ਚ ਚਾਰ ਟੰਗਾਂ ਵਾਲੇ ਜਾਨਵਰਾਂ ਨਾਲ ਨਜ਼ਦੀਕੀ ਬਣਾਉਣ ਦਾ ਰੁਝਾਨ ਲੋਕਾਂ 'ਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ, ਜਿਸਨੂੰ ਲੋਕ ਮਨੋਰੰਜਨ ਦੇ ਨਾਲ ਨਾਲ ਮਨ ਦੀ ਸ਼ਾਂਤੀ ਲਈ ਵੀ ਅਪਣਾ ਰਹੇ ਹਨ।

ਜਾਣਕਾਰੀ ਮੁਤਾਬਕ ਜੂਲੀ ਹੋਲੈਟ ਨਾਂ ਦੀ ਇੱਕ ਕਿਸਾਨ ਵੱਲੋਂ ਬੱਕਰੀਆਂ ਨਾਲ ਯੋਗਾ,  ਸੈਰ ਅਤੇ ਹੋਰ ਕਈ ਸਰਗਰਮੀਆਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਸਰਗਰਮੀਆਂ ਰਾਹੀਂ ਲੋਕ ਜਾਨਵਰਾਂ ਨਾਲ ਸਮਾਂ ਬਿਤਾਉਂਦੇ ਹੋਏ ਖੁਸ਼ੀ ਅਤੇ ਤਣਾਅ ਤੋਂ ਰਾਹਤ ਮਹਿਸੂਸ ਕਰਦੇ ਹਨ। ਉਸਦਾ ਕਹਿਣਾ ਹੈ ਕਿ ਲੋਕਾਂ ਨੂੰ ਇਹ ਅਨੁਭਵ ਬਹੁਤ ਪਸੰਦ ਆ ਰਿਹਾ ਹੈ ਅਤੇ ਉਹ ਆਪਣੇ ਚਾਰ ਪੈਰਾਂ ਵਾਲੇ 'ਦੋਸਤਾਂ' ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਮਾਹਿਰਾਂ ਦੇ ਅਨੁਸਾਰ ਜਾਨਵਰਾਂ ਨਾਲ ਸਮਾਂ ਬਿਤਾਉਣਾ ਮਨੁੱਖੀ ਮਨ ਤੇ ਸਕਾਰਾਤਮਕ ਅਸਰ ਛੱਡਦਾ ਹੈ ਅਤੇ ਤਣਾਅ ਘਟਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।


author

Baljit Singh

Content Editor

Related News