ਕੈਨੇਡਾ ''ਚ ਬਦਲਿਆ ਰੁਝਾਨ, ਸ਼ਰਾਬ ਦੀ ਖਪਤ ''ਚ ਆਈ ਵੱਡੀ ਕਮੀ

Tuesday, Mar 31, 2026 - 06:55 PM (IST)

ਕੈਨੇਡਾ ''ਚ ਬਦਲਿਆ ਰੁਝਾਨ, ਸ਼ਰਾਬ ਦੀ ਖਪਤ ''ਚ ਆਈ ਵੱਡੀ ਕਮੀ

ਵੈਨਕੂਵਰ, (ਮਲਕੀਤ ਸਿੰਘ) – ਕੈਨੇਡਾ ਵਿੱਚ ਲੋਕਾਂ ਵੱਲੋਂ ਹਰ ਸਾਲ ਸ਼ਰਾਬ ਦੀ ਖਪਤ ਘਟ ਰਹੀ ਹੈ, ਜਿਸ ਦੇ ਮੱਦੇਨਜ਼ਰ ਉੱਤਰੀ ਓਨਟਾਰਿਓ ਦੀਆਂ ਕਈ ਡਿਸਟਿਲਰੀਆਂ ਆਪਣੇ ਕਾਰੋਬਾਰ ਵਿੱਚ ਨਵੀਆਂ ਤਬਦੀਲੀਆਂ ਕਰਦੀਆਂ ਨਜ਼ਰ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਸੁਡਬਰੀ ਵਿੱਚ ਸਥਿਤ ਇੱਕ ਡਿਸਟਿਲਰੀ ਦੇ ਮਾਲਕ  ਦਾ ਕਹਿਣਾ ਹੈ ਕਿ ਉਨ੍ਹਾਂ ਦੇ ਛੋਟੇ ਕਾਕਟੇਲ ਬਾਰ ਵਿੱਚ ਬਿਨਾਂ-ਸ਼ਰਾਬ ਵਾਲੇ ਪੀਣ ਵਾਲੇ ਪਦਾਰਥਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਲੋਕ ਹੁਣ ਸਿਹਤ ਪ੍ਰਤੀ ਜਾਗਰੂਕ ਹੋਣ ਕਰ ਕੇ ਘੱਟ ਸ਼ਰਾਬ ਪੀਣ ਨੂੰ ਤਰਜੀਹ ਦੇ ਰਹੇ ਹਨ।
ਇਸ ਬਦਲਦੇ ਰੁਝਾਨ ਦੇ ਚਲਦੇ ਕਾਰੋਬਾਰੀ ਆਪਣੀ ਵਿਕਰੀ ਵਧਾਉਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ ਅਤੇ ਘਰੇਲੂ ਤੌਰ ‘ਤੇ ਤਿਆਰ ਕੀਤੇ ਗਏ ਪਦਾਰਥਾਂ ਦੀ ਵਿਕਰੀ ਵਿੱਚ ਵੀ ਵਾਧਾ ਹੋ ਰਿਹਾ ਹੈ। ਮਾਹਿਰਾਂ ਦੇ ਅਨੁਸਾਰ ਇਹ ਰੁਝਾਨ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੋ ਸਕਦਾ ਹੈ, ਜਿਸ ਨਾਲ ਸ਼ਰਾਬ ਉਦਯੋਗ ਦੀ ਦਿਸ਼ਾ ਵਿੱਚ ਵੱਡੇ ਬਦਲਾਅ ਆ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News