ਮੈਕਸੀਕੋ ਤੋਂ ਆਈ ਮੰਦਭਾਗੀ ਖ਼ਬਰ: ਅਗਵਾਕਾਰਾਂ ਦੇ ਚੁੰਗਲ ''ਚ ਫਸੇ 9 ਖਾਨ ਮਜ਼ਦੂਰਾਂ ਦੀ ਦਰਦਨਾਕ ਮੌਤ

Wednesday, Apr 08, 2026 - 07:35 AM (IST)

ਮੈਕਸੀਕੋ ਤੋਂ ਆਈ ਮੰਦਭਾਗੀ ਖ਼ਬਰ: ਅਗਵਾਕਾਰਾਂ ਦੇ ਚੁੰਗਲ ''ਚ ਫਸੇ 9 ਖਾਨ ਮਜ਼ਦੂਰਾਂ ਦੀ ਦਰਦਨਾਕ ਮੌਤ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਇੱਕ ਕੰਪਨੀ ਨਾਲ ਸੰਬੰਧਿਤ ਮੈਕਸੀਕੋ ਵਿੱਚ ਪਿਛਲੇ ਮਹੀਨੇ ਅਗਵਾ ਕੀਤੇ ਗਏ 9 ਖਾਣ ਮਜ਼ਦੂਰਾਂ ਦੇ ਮੌਤ ਦੀ ਹੁਣ ਪੁਸ਼ਟੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਮੈਕਸੀਕੋ ਵਿੱਚ ਇਹ ਮਜ਼ਦੂਰ ਪਿਛਲੇ ਮਹੀਨੇ  ਅਣਪਛਾਤੇ ਹਥਿਆਰਬੰਦ ਲੋਕਾਂ ਵੱਲੋਂ ਅਗਵਾ ਕਰ ਲਏ ਗਏ ਸਨ ਜਿੰਨਾ ਵਿੱਚੋਂ ਕੁਝ ਮਜ਼ਦੂਰਾਂ ਨੂੰ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ। ਅਤੇ ਕੁਝ ਮਜ਼ਦੂਰਾਂ ਦੇ ਜਿੰਦਾ ਬਚਣ ਦੀ ਆਸ ਕੀਤੀ ਜਾ ਰਹੀ ਸੀ ਪਰੰਤੂ ਹੁਣ ਤਕਰੀਬਨ ਇੱਕ ਮਹੀਨੇ ਉਪਰੰਤ ਮਿਲੀ ਸਾਰੀ ਜਾਣਕਾਰੀ ਅਨੁਸਾਰ  ਮਜ਼ਦੂਰਾਂ ਦਾ ਕਤਲ ਕਰ ਦਿੱਤੇ ਜਾਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ : ਅਮਰੀਕਾ-ਈਰਾਨ ਵਿਚਾਲੇ ਹੋਈ ਜੰਗਬੰਦੀ! ਟਰੰਪ ਨੇ ਕਰ 'ਤਾ ਵੱਡਾ ਐਲਾਨ

ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਦੁੱਖਦਾਈ ਘਟਨਾ ਨਾਲ ਗਹਿਰਾ ਦੁੱਖ ਮਹਿਸੂਸ ਕਰ ਰਹੀ ਹੈ ਅਤੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦੀ ਹੈ। ਨਾਲ ਹੀ, ਸਥਾਨਕ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤਾਂ ਜੋ ਇਸ ਹਮਲੇ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਮੈਕਸੀਕੋ ਦੇ ਕੁਝ ਖੇਤਰਾਂ ਵਿੱਚ ਅਪਰਾਧਿਕ ਗਿਰੋਹਾਂ ਦੀ ਸਰਗਰਮੀ ਕਾਰਨ ਖਾਣ ਉਦਯੋਗ ਨਾਲ ਜੁੜੇ ਲੋਕਾਂ ਲਈ ਸੁਰੱਖਿਆ ਚੁਣੌਤੀਆਂ ਵੱਧ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News