ਸਿੱਖ ਹੈਰੀਟੇਜ ਮਹੀਨੇ ਦੇ ਸਬੰਧ ''ਚ ਵੈਨਕੂਵਰ ਚ ਸਮਾਗਮ ਆਯੋਜਿਤ

Saturday, Apr 04, 2026 - 11:57 PM (IST)

ਸਿੱਖ ਹੈਰੀਟੇਜ ਮਹੀਨੇ ਦੇ ਸਬੰਧ ''ਚ ਵੈਨਕੂਵਰ ਚ ਸਮਾਗਮ ਆਯੋਜਿਤ

ਵੈਨਕੂਵਰ (ਮਲਕੀਤ ਸਿੰਘ) - ਸਿੱਖ ਕੌਮ ਦੀ ਇਤਿਹਾਸਿਕ ਘਾਲਣਾ ਸੇਵਾ ਭਾਵਨਾ ਅਤੇ ਯੋਗਦਾਨ ਨੂੰ ਦਰਸਾਉਂਦੇ ਸਿੱਖ ਹੈਰੀਟੇਜ ਮਹੀਨੇ ਨੂੰ ਸਮਰਪਿਤ ਵੈਨਕੂਵਰ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ।

PunjabKesari

ਇਸ ਸੰਬੰਧ ਵਿੱਚ ਅੱਜ ਸਿਟੀ ਆਫ ਵੈਨਕੂਵਰ ਦੇ ਸਿਟੀ ਹਾਲ 'ਚ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਮੇਅਰ ਕੇਨ ਸੇਮ ਵੱਲੋਂ ਅਪ੍ਰੈਲ ਮਹੀਨੇ ਨੂੰ ਅਧਿਕਾਰਤ ਤੌਰ 'ਤੇ 'ਸਿੱਖ ਹੈਰੀਟੇਜ ਮੰਥ' ਐਲਾਨ ਕਰਦਿਆਂ ਸਿੱਖ ਕੌਮ ਦੇ ਇਤਿਹਾਸ ਅਤੇ ਸਿੱਖਾਂ ਵੱਲੋਂ ਕੈਨੇਡਾ ਦੀ ਤਰੱਕੀ 'ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

PunjabKesari

ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਨੂੰ 'ਸਿੱਖ ਹੈਰੀਟੇਜ ਮੰਥ' ਵਜੋਂ ਸਰਕਾਰੀ ਪੱਧਰ ਤੇ ਮਾਨਤਾ ਦਿਵਾਉਣ ਲਈ ਪੰਜਾਬੀ ਐਮ.ਪੀ. ਸੁੱਖ ਧਾਲੀਵਾਲ ਵੱਲੋਂ 2019 ਚ ਯਤਨ ਆਰੰਭੇ ਗਏ ਸਨ ਅਤੇ ਉਹ ਇਸ ਬਾਰੇ ਪਾਰਲੀਮੈਂਟ ਵਿੱਚ ਇੱਕ ਬਿੱਲ ਲੈ ਕੇ ਆਏ ਸਨ। ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਹੈਡ ਗ੍ਰੰਥੀ ਮਹਿੰਦਰਪਾਲ ਸਿੰਘ, ਕਸ਼ਮੀਰ ਸਿੰਘ ਧਾਲੀਵਾਲ, ਤਾਜ ਸਿੰਘ, ਏਕਮਨਜੋਤ ਸਿੰਘ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ।

PunjabKesari


author

Inder Prajapati

Content Editor

Related News