ਹਿੰਮਤ ਰਾਏ ਨੇ ਦਿਖਾਈ ਹਿੰਮਤ, ਕਬਾੜਖਾਨੇ ਚ ਮਨਾਇਆ ਜਨਮਦਿਨ
Sunday, Apr 05, 2026 - 10:32 PM (IST)
ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹਿੰਮਤ ਰਾਏ ਨਾਂ ਦੇ ਇੱਕ 5 ਸਾਲਾ ਬੱਚੇ ਨੇ ਨਿਵੇਕਲੀ ਹਿੰਮਤ ਜੁਟਾਉਂਦਿਆਂ ਆਪਣਾ ਜਨਮਦਿਨ ਕਬਾੜਖਾਨੇ (ਰੀਸਾਈਕਲ ਸੈਂਟਰ) 'ਚ ਮਨਾਉਣ ਦੀ ਨਿਵੇਕਲੀ ਪਿਰਤ ਪਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੱਚੇ ਨੇ ਦੱਸਿਆ ਕਿ ਰੀਸਾਈਕਲਿੰਗ ਉਸਦਾ ਸਭ ਤੋਂ ਮਨਪਸੰਦ ਕੰਮ ਹੈ ਅਤੇ ਇਸੇ ਕਰਕੇ ਉਸਨੇ ਆਪਣਾ ਜਨਮਦਿਨ ਵੀ ਇੱਥੇ ਮਨਾਉਣ ਦਾ ਫ਼ੈਸਲਾ ਕੀਤਾ। ਇਸ ਮੌਕੇ ‘ਤੇ ਉਸਦੇ ਨਾਲ ਇੱਕ ਦਰਜਨ ਤੋਂ ਵੱਧ ਉਸਦੇ ਸਕੂਲੀ ਸਾਥੀ ਵੀ ਮੌਜੂਦ ਸਨ। ਜਾਣਕਾਰੀ ਮੁਤਾਬਕ ਹਿੰਮਤ ਰਾਏ ਨੇ ਵਾਤਾਵਰਣ ਪ੍ਰਤੀ ਆਪਣੀ ਜਾਗਰੂਕਤਾ ਦਿਖਾਉਂਦਿਆਂ ਰੀਸਾਈਕਲਿੰਗ ਸੈਂਟਰ ਨੂੰ ਚੁਣਿਆ। ਉਸਦਾ ਕਹਿਣਾ ਹੈ ਕਿ ਕਚਰੇ ਦੀ ਛਟਾਈ ਅਤੇ ਰੀਸਾਈਕਲਿੰਗ ਕਰਨਾ ਉਸਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਹੋਰ ਲੋਕ ਵੀ ਇਸ ਵੱਲ ਧਿਆਨ ਦੇਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
